ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅੱਜ ਅੰਮਿ੍ਰਤਸਰ ਜਿਲੇ ਦੇ ਸਾਰੇ ਐਸ.ਡੀ.ਐਮਜ਼ ਨੇ ਆਪਣੇ ਸਟਾਫ ਨੂੰ ਨਾਲ ਲੈ ਕੇ ਵੱਖ-ਵੱਖ ਅਨਾਜ ਮੰਡੀਆਂ ਭਗਤਾਂਵਾਲਾ, ਮਜੀਠਾ, ਪਾਖਰਪੁਰਾ, ਰਈਆ, ਮਹਿਤਾ, ਚਮਿਆਰੀ, ਅਵਾਣ, ਸੁਧਾਰ ਅਤੇ ਗੱਗੋਮਾਹਲ ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਸਬੰਧੀ ਐਸ.ਡੀ.ਐਮ ਅੰਮਿ੍ਰਤਸਰ-1 ਰਾਜੇਸ਼ ਸ਼ਰਮਾ, ਐਸ.ਡੀ.ਐਮ ਨਿਤੀਸ਼ ਸਿੰਗਲਾ, ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਤੇਜਦੀਪ ਸਿੰਘ ਅਤੇ ਐਸ.ਡੀ.ਐਮ ਅਜਨਾਲਾ ਰਜਤ ਉਬਰਾਏ ਨੇ ਆਪਣੇ ਸਟਾਫ ਨੂੰ ਨਾਲ ਲੈ ਕੇ ਜਾਂਚ ਕੀਤੀ।
ਡੀ.ਸੀ ਸੰਘਾ ਨੇ ਦੱਸਿਆ ਕਿ ਭਗਤਾਂਵਾਲਾ ਮੰਡੀ ਨੂੰ ਛੱਡ ਕੇ ਬਾਕੀ ਸਾਰੀਆਂ ਮੰੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਸੁਰੂ ਹੋ ਚੁੱਕੀ ਹੈ ਅਤੇ ਭਗਤਾਂਵਾਲਾ ਮੰਡੀ ਵਿਚ ਜ਼ਿਾਆਦਾਤਰ ਬਾਸਮਤੀ ਆਉਣ ਕਾਰਨ ਪ੍ਰਾਈਵੇਟ ਖਰੀਦਦਾਰ ਖ੍ਰੀਦ ਕਰ ਰਹੇ ਹਨ।ਉਨਾਂ ਦੱਸਿਆ ਕਿ ਪਹਿਲੇ ਦਿਨਾਂ ਵਿਚ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਆਇਆ ਸੀ, ਜਿਸ ਕਾਰਨ ਖਰੀਦ ਪੂਰੀ ਤਰਾਂ ਸ਼ੁਰੂ ਨਹੀਂ ਸੀ ਹੋ ਸਕੀ, ਪਰ ਹੁਣ ਨਮੀ ਸਰਕਾਰੀ ਮਾਪਦੰਡਾਂ ਦੇ ਕਰੀਬ ਆ ਰਹੀ ਹੈ ਅਤੇ ਝੋਨਾ ਵੱਖ-ਵੱਖ ਖ੍ਰੀਦ ਏਜੰਸੀਆਂ ਵੱਲੋਂ ਖਰੀਦਿਆ ਜਾ ਰਿਹਾ ਹੈ।ਸੰਘਾ ਨੇ ਦੱਸਿਆ ਕਿ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਖਰੀਦ ਦੇ ਨਾਲ-ਨਾਲ ਚੁਕਾਈ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।ਉਨਾਂ ਦੱਸਿਆ ਕਿ ਰਈਆ ਮੰਡੀ ਵਿਚ ਝੋਨੇ ਦੀ ਇਕ ਬੋਰੀ ਦਾ ਮਾਮੂਲੀ ਭਾਰ ਵੱਧ ਹੋਣ ਕਾਰਨ ਸੈਕਟਰੀ ਮੰਡੀ ਬੋਰਡ ਵਲੋਂ ਸਬੰਧਤ ਆੜਤੀਏ ਦਾ ਚਲਾਨ ਵੀ ਕੀਤਾ ਗਿਆ।ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਅਤੇ ਸਵੇਰੇ 10.00ਵਜੇ ਤੋਂ ਪਹਿਲਾਂ ਕੰਬਾਇਨ ਚਲਾ ਕੇ ਝੋਨਾ ਨਾ ਕੱਟਣ ਤਾਂ ਜੋ ਝੋਨੇ ਵਿਚ ਵੱਧ ਨਮੀ ਨਾ ਰਹੇ।ਉਨਾਂ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ’ਤੇ ਖਰਾ ਉਤਰਦਾ ਝੋਨਾ ਨਾਲੋ-ਨਾਲ ਚੁੱਕਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਇੰਤਜ਼ਾਰ ਨਹੀਂ ਕਰਨਾ ਪਵੇਗਾ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media