Sunday, August 2, 2026

ਸੀਨੀਅਰ ਕਾਂਗਰਸੀ ਆਗੂ ਕਸ਼ਮੀਰ ਸਿੰਘ ਕਾਲਾ ਨੂੰ ਸਦਮਾ – ਪਿਤਾ ਦਾ ਦਿਹਾਂਤ

ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਅੰਤਿਮ ਯਾਤਰਾ ‘ਚ ਹੋਏ ਸ਼ਾਮਲ

PPN0610201717ਚੌਂਕ ਮਹਿਤਾ, 76 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਮਹਿਤਾ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਪਾਰਟੀ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਦਿਹਾਤੀ ਕਸ਼ਮੀਰ ਸਿੰਘ ਕਾਲਾ ਨੂੰ ਡੂੰਘਾ ਸਦਮਾ ਪੁੱਜਾ ਜਦ ਉਨਾਂ ਦੇ ਪਿਤਾ ਸਵਰਨ ਸਿੰਘ ਅੱਜ ਸਵੇਰੇ ਤਕਰੀਬਨ 6.30 ਵਜੇ ਅਕਾਲ ਚਲਾਣਾ ਕਰ ਗਏ।ਦਮਦਮੀ ਟਕਸਾਲ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਜੀਵਾ ਸਿੰਘ, ਭਾਈ ਸਤਨਾਮ ਸਿੰਘ, ਜਥੇਦਾਰ ਅਜੀਤ ਸਿੰਘ ਤਰਨਾ ਦਲ ਮਹਿਤਾ, ਭਾਈ ਬੋਹੜ ਸਿੰਘ, ਭਾਈ ਜੋਬਨਪ੍ਰੀਤ ਸਿੰਘ, ਹਲਕਾ ਜੰਡਿਆਲਾ ਦੇ ਵਿਧਾਇਕ ਸੁਖਵਿੰਦਰ ਸਿੰਘ ਬੰਡਾਲਾ, ਹਰਜਿੰਦਰ ਸਿੰਘ ਜੱਜ, ਜਥੇਦਾਰ ਤਰਸੇਮ ਸਿੰਘ ਤਾਹਰਪੁਰ, ਚਰਨ ਸਿੰਘ ਮਹਿਸਮਪੁਰ, ਸੁੱਖ ਰੰਧਾਵਾ, ਵਿਜੇ ਤਨੇਜਾ, ਅਜੀਤ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਡੀਲਕਸ, ਸੁੱਚਾ ਸਿੰਘ ਬੱਲ, ਮਾਸਟਰ ਸੁਖਦੇਵ ਸਿੰਘ ਆਦਿ ਨੇ ਦੁੱਖੀ ਪਰਿਵਾਰ ਨੂੰ ਹੌਸਲਾ ਦਿਤਾ।ਅੱਜ ਸ਼ਾਮ ਉਹਨਾਂ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿਤਾ ਗਿਆ।ਚਿੱਖਾ ਨੂੰ ਅਗਨੀ ਉਹਨਾਂ ਦੇ ਸਪੁੱਤਰਾਂ ਗੁਰਵੇਲ ਸਿੰਘ, ਕਸ਼ਮੀਰ ਸਿੰਘ ਅਤੇ ਰਣਜੀਤ ਸਿੰਘ ਨੇ ਦਿਖਾਈ।
ਅੰਤਿਮ ਯਾਤਰਾ ਸਮੇਂ ਬਹੁਤ ਵੱਡੀ ਗਿਣਤੀ ਵਿੱਚ ਤੇਹੀ-ਸਨੇਹੀ ਸ਼ਾਮਲ ਹੋਏ ਜਿਨ੍ਹਾਂ ਵਿਚੋਂ ਮਨਦੀਪ ਸਿੰਘ ਖੱਬੇ ਰਾਜਪੂਤਾਂ, ਜੁਗਰਾਜ ਸਿੰਘ, ਰਜਿੰਦਰ ਸਿੰਘ ਸ਼ਾਹ,ਡਾ: ਜਸਵੰਤ ਸਿੰਘ ਚੀਨਾ, ਗੁਰਮੇਜ਼ ਸਿੰਘ ਰੰਧਾਵਾ ਉਦੋਨੰਗਲ, ਗੁਰਪ੍ਰੀਤ ਸਿੰਘ ਰੱਖੇਸ਼ਾਹ, ਸੂਬੇਦਾਰ ਬਲਵੰਤ ਸਿੰਘ, ਰਾਣਾ ਸ਼ਾਹ, ਸਾਹਿਬ ਸਿੰਘ ਪੰਚ, ਗੁਰਮੇਜ਼ ਸਿੰਘ ਬੁੱਟਰ, ਮਾਸਟਰ ਗੁਰਪ੍ਰੀਤ ਸਿੰਘ, ਗੁਰਭਿੰਦਰ ਸਿੰਘ, ਗੁਰਿੰਦਰ ਸਿੰਘ ਨੰਗਲੀ ਆਦਿ ਦੇ ਨਾਮ ਵਰਣਨਯੋਗ ਹਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply