Wednesday, June 24, 2026

ਚੇਤਨਾ ਪਰਖ ਪ੍ਰੀਖਿਆ ਪੰਜਾਬ ’ਚੋਂ ਪਹਿਲੇ ਤੇ ਤੀਸਰੇ ਸਥਾਨ ’ਤੇ ਰਹੇ ਸਮਰਾਲਾ ਦੇ ਵਿਦਿਆਰਥੀ

PPN0610201718ਸਮਰਾਲਾ, 6 ਅਕਤੂਬਰ (ਪੰਜਾਬ ਪੋਸਟ- ਕੰਗ) – ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ  ਵਿਗਿਆਨਕ ਚੇਤਨਾ ਦੇ ਪਾਸਾਰ ਲਈ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵੱਲੋਂ ਪੰਜਾਬ ਭਰ ਵਿੱਚ ਕਰਵਾਈ ਗਈ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਰੇ ਲੁਧਿਆਣਾ ਜ਼ੋਨ ਦੇ ਮੁਖੀ ਦਲਬੀਰ ਕਟਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਾਈ ਕੋਹਾੜਾ ਦੇ ਸੈਂਟਰ ਸਮਰਾਲਾ ਦੇ ਦੋ ਵਿਦਿਆਰਥੀ ਜਗਜੀਤ ਸਿੰਘ ਪੁੱਤਰ ਜਗਦੇਵ ਸਿੰਘ ਅਤੇ ਮਿਲਨ ਸ਼ਰਮਾ ਪੁੱਤਰ ਦਰਪਨਦੀਪ ਸ਼ਰਮਾ ਕ੍ਰਮਵਾਰ ਪੰਜਾਬ ਵਿੱਚੋ ਪਹਿਲੇ ਅਤੇ ਤੀਸਰੇ ਸਥਾਨ ’ਤੇ ਰਹੇ। ਇਕਾਈ ਕੋਹਾੜਾ ਦੇ ਸੈਂਟਰ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਜੰਡਿਆਲੀ (ਇਕਾਈ ਵਿੱਤ ਮੁਖੀ) ਨੇ ਦੱਸਿਆ ਕਿ ਕੋਹਾੜਾ ਸੈਂਟਰ ਵਿੱਚ ਕੁੱਲ 36 ਬੱਚਿਆਂ ਨੇ ਭਾਗ ਲਿਆ।ਜਿਨਾਂ ਵਿਚੋਂ ਪੰਚਮ (ਭਾਰਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ 39 ਲੁਧਿਆਣਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅਨਮੋਲਪ੍ਰੀਤ ਕੌਰ (ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ) ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਤੀਸਰੇ ਸਥਾਨ ਉੱਪਰ ਮੀਨਾਕਸ਼ੀ ਦੇਵੀ (ਗਰਲਜ਼ ਸੀਨੀ. ਸੈਕੰ. ਸਕੂਲ ਧਨਾਨਸੂ) ਰਹੀ। ਕੋਹਾੜਾ ਇਕਾਈ ਦੇ ਹੀ ਦੂਸਰੇ ਸੈਂਟਰ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਸਮਰਾਲਾ  ਬਾਰੇ ਜਾਣਕਾਰੀ ਦਿੰਦਿਆਂ ਦੀਪ ਦਿਲਬਰ (ਪ੍ਰਕਾਸ਼ਨ ਅਤੇ ਮੀਡੀਆ ਵਿਭਾਗ) ਨੇ ਦੱਸਿਆ ਕਿ ਇਸ ਸੈਂਟਰ ਵਿੱਚ 12 ਸਕੂਲਾਂ ਦੇ ਕੁੱਲ 85 ਬੱਚਿਆਂ ਨੇ ਭਾਗ ਲਿਆ।ਜਿਨਾਂ ਵਿੱਚੋਂ ਪਹਿਲਾ ਸਥਾਨ ਜਗਜੀਤ ਸਿੰਘ (ਸਰਸਵਤੀ ਮਾਡਲ ਸੀਨੀ. ਸੈਕੰ. ਸਕੂਲ ਦੋਰਾਹਾ) ਨੇ ਹਾਸਿਲ ਕੀਤਾ। ਦੂਸਰੇ ਸਥਾਨ ਉੱਪਰ ਮਿਲਨ ਸ਼ਰਮਾ (ਅਕਾਲ ਅਕੈਡਮੀ ਢੀਂਡਸਾ) ਰਿਹਾ ਅਤੇ ਤੀਸਰੇ ਸਥਾਨ ਉੱਪਰ ਪਰਾਚੀ ਸ਼ਰਮਾ (ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ) ਰਹੀ।
ਇਸ ਪ੍ਰੀਖਿਆ ਨੂੰ ਨੇਪਰੇ ਚਾੜਨ ਲਈ ਮਾ. ਤਰਲੋਚਨ ਸਮਰਾਲਾ (ਸਟੇਟ ਕਮੇਟੀ ਮੈਂਬਰ ਤਰਕਸ਼ੀਲ ਸੁਸਾਇਟੀ ਪੰਜਾਬ), ਮੇਘਦਾਸ ਜਵੰਦਾ (ਨੈਸ਼ਨਲ ਅਵਾਰਡੀ), ਬਿਹਾਰੀ ਲਾਲ ਸੱਦੀ (ਪ੍ਰਧਾਨ ਪੰਜਾਬੀ ਸਾਹਿਤ ਸਭਾ ਸਮਰਾਲਾ) ਲੈਕ. ਵਿਜੈ ਕੁਮਾਰ ਸ਼ਰਮਾ (ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ), ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰੋ. ਸੁੰਦਰਜੀਤ ਸਿੰਘ, ਮਨਜੀਤ ਸਿੰਘ ਮੁੱਤੋਂ, ਪਿ੍ਰੰਸੀ. ਗੁਰਦੀਪ ਸਿੰਘ ਰਾਏ (ਸਟੇਟ ਅਵਾਰਡੀ), ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਸੰਦੀਪ ਤਿਵਾੜੀ, ਜਗਦੇਵ ਮਕਸੂਦੜਾ, ਸੰਤੋਖ ਸਿੰਘ ਕੋਟਾਲਾ, ਕੁਲਵੰਤ ਤਰਕ ਅਤੇ ਇੰਦਰਜੀਤ ਸਿੰਘ ਕੰਗ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply