Thursday, February 26, 2026

ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਚੱਕਮੁਕੰਦ ਤੇ ਲਹੋਰੀਆ ਦੀ ਅਗਵਾਈ ‘ਚ ਹੋਈ ਮੀਟਿੰਗ 

         PPN170718
ਅੰਮ੍ਰਿਤਸਰ, 17  ਜੁਲਾਈ (ਸੁਖਬੀਰ ਸਿੰਘ)- ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਵਿਸੇਸ਼ ਮੀਟਿੰਗ ਫੈਡਰੇਸਨ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱੱਕਮੁਕੰਦ ,ਸਰਪ੍ਰਸਤ ਤਸਵੀਰ ਸਿੰਘ ਲਹੋਰੀਆ ਜਿਲਾ ਪ੍ਰਧਾਨ ਕਵਲਪ੍ਰੀਤ ਸਿੰਘ ਛੇਹਾਰਟਾ ਤੇ ਜਿਲਾ ਸਰਪ੍ਰਸਤ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱੱਚ ਵਿਸ਼ੈਸ਼ ਤੋਰ ਤੇ ਨੌਜਵਾਨ ਅਕਾਲੀ ਅਗੂ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨਜਰ  ਦਰਸਨ ਸਿੰਘ ਤੌਂ ਇਲਾਵਾ ਫੈਡਰੇਸਨ ਪੰਜਾਬ ਜਿਲਾ ਅਹੁਦੇਦਾਰ ਹਾਜਰ ਹੋਏ ।ਮੀਟਿੰਗ ਦੌਰਾਨ  ਗਲਬਾਤ ਕਰਦਿਆ ਬਿੱਟੂ ਚੱੱਕਮੁਕੰਦ , ਤਸਵੀਰ ਲਹੋਰੀਆ ਨੇ ਕਿਹਾ ਕਿ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਵੱਲੌ ਨਿਭਾਈਆ ਜਾ ਰਹੀਆ ਧਾਰਮਿਕ ਤੇ ਸਮਾਜ ਸੇਵੀ ਗਤੀ ਵਿਧੀਆ ਨੂੰ ਹੋਰ ਵਧੀਆ ਤੇ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਪਹਿਲਾਂ ਤੌਂ ਸਰਗਰਮ ਰਹੀਆਂ ਫੈਡਰੇਸ਼ਨਾ ਦੇ ਆਗੂਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਤੌਂ ਭਵਿੱਖ ਵਿੱਚ ਕੌਮ ਨੂੰ ਚੈਲੰਜ ਕਰਨ ਵਾਲੀਆਂ ਤਾਕਤਾਂ ਤੇ ਬੁਰਾਈਆਂ ਨਾਲ ਮੁਕਾਬਲਾ ਕਰਨ ਵਾਸਤੇ ਵਿਚਾਰਾਂ ਕੀਤੀਆਂ ਜਾਂਣਗੀਆਂ ਤੇ ਕੌਮੀ ਕਾਰਜ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਸਕੁੱਤਰ ਭਾਈ ਸਤਬੀਰ ਸਿੰਘ ਨੂੰ ਮਿਲਕੇ  ਫੈਡਰੇਸਨ ਵੱਲੌਂ ਪੰਥਕ ਸੇਵਾਵਾਂ ਵਿੱਚ ਹਿੱਸਾ ਪਾਉਣ ਤੇ ਸਹਿਯੋਗ ਲੈਣ ਲਈ ਅਪੀਲ ਕਰਾਂਗੇ  ਇਸ ਮੌਕੇ ਸ: ਟਿੱਕਾ ਤੇ ਮੀਤ ਮੈਨੇਜਰ ਦਰਸਨ ਸਿੰਘ ਨੇ ਫੈਡਰੇਸਨ ਦੇ ਸਮੂਹ ਨੌਜਵਾਨਾ ਨੂੰ ਪੰਥਕ ਕਾਰਜਾਂ ਲਈ ਹਰ ਪੱਖੌਂ ਸਹਿਯੋਗ ਤੇ ਚੜਦੀ ਕਲਾ ਲਈ ਕਾਮਨਾ ਕੀਤੀ ।ਅਖੀਰ ਚ’ ਫੈਡਰੇਸਨ ਦੇ ਸਮੂਹ ਨੌਜਵਾਨਾ ਸ;ਟਿੱਕਾ ਤੇ ਦਰਸਨ ਸਿੰਘ ਨੂੰ ਸਿਰਪਾਉ ਭੇਂਟ ਕਰ ਕੇ ਸਨਮਾਨਤ ਕੀਤਾ ਸੁਖਵੰਤ ਸਿੰਘ ਪਿੰਟੂ , ਸਤਿੰਦਰਪਾਲ ਸਿੰਘ ਸਾਬਾ, ਗੁਰਜਿੰਦਰਪਾਲ ਸਿੰਘ , ਮਲਕੀਤ ਸਿੰਘ ਵਰਪਾਲ, ਗੁਰਵੇਲ ਸਿੰਘ ਲਾਵੇ, ਗੁਰਜੀਤ ਸਿੰਘ, ਚਰਨਜੀਤ ਸਿੰਘ, ਰਵਿੰਦਰਪਾਲ ਸਿੰਘ, ਰਵੀਇੰਦਰ, ਹਰਦੇਵ ਸਿੰਘ ਆਦਿ ਫੈਡਰੇਸਨ ਪੰਜਾਬ ਤੇ ਜਿਲਾ ਅਹੁਦੇਦਾਰ  ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply