ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ (ਰਜਿ:) ਪੰਜਾਬ ਦੀ ਇੱਕਤਰਤਾ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਦੱਸਿਆ ਕਿ ਕੌਮੀ ਕਾਰਜਾਂ, ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਜਿਵੇਂ ਪਤਿਤ ਨੋਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਸਰੂਪ ‘ਚ ਲਿਆਉਣਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ, ਗਰੀਬ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਅਤੇ ਸ਼ਬਦ ਗੁਰੂ ਪ੍ਰਚਾਰ ਲਈ ਸੇਵਾ ਨਿਭਾ ਰਹੇ ਮਿਹਨਤੀ ਨੋਜਵਾਨਾਂ ਨੂੰ ਹੋਰ ਵੀ ਚੜ੍ਹਦੀਕਲਾ ਦੇ ਕਾਰਜ ਕਰਨ ਲਈ ਅੱਜ ਅਮਰ ਖਾਲਸਾ ਫਾਊਂਡੇਸ਼ਨ ਵਿੱਚ ਪੰਜਾਬ ਪੱਧਰੀ ਟੀਮ ਵਿੱਚ ਸ਼ਾਮਲ ਕਰਕੇ ਸਨਮਾਨਿਤ ਕੀਤਾ ਗਿਆ।ਜਿਨ੍ਹਾਂ ਵਿੱਚ ਸਰਪੰਚ ਲਖਬੀਰ ਸਿੰਘ ਗੁਰੂਵਾਲੀ, ਬਲਰਾਮ ਸਿੰਘ ਸ਼ੇਰਗਿੱਲ, ਭਾਈ ਤਰਲੋਕ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਦਮਨਪੀ੍ਰਤ ਸਿੰਘ ਸੋਹਲ, ਅਮਰਬੀਰ ਸਿੰਘ ਪਾਰਸ, ਅਮਰਿੰਦਰ ਸਿੰਘ (ਸਾਰੇ ਮੀਤ ਪ੍ਰਧਾਨ), ਹਰਜਿੰਦਰ ਸਿੰਘ ਰਾਜਾ, ਅਜੀਤਪਾਲ ਸਿੰਘ ਕਲੇਰ, ਹਰਮਿੰਦਰ ਸਿੰਘ ਗੁੱਲੂ (ਸਾਰੇ ਜਨਰਲ ਸਕੱਤਰ), ਮਲਕੀਤ ਸਿੰਘ ਸ਼ੇਰਾ, ਹਰਪਾਲ ਸਿੰਘ ਹੀਰਾ (ਪ੍ਰੈਸ ਸਕੱਤਰ), ਪ੍ਰਿਤਪਾਲ ਸਿੰਘ ਟਿੱਕਾ ਜੱਥੇਬੰਦਕ ਸਕੱਤਰ,ਜੀਵਨ ਸਿੰਘ ਨੰਬਰਦਾਰ ਮੂਲੇਚੱਕ ਪ੍ਰਚਾਰਕ ਸਕੱਤਰ ਇਹਨਾ ਸਾਰੇ ਨੋਜਵਾਨਾ ਨੂੰ ਪੰਜਾਬ ਪੱਧਰ ਤੇ ਅਹੁਦੇਦਾਰ ਨਿਯੁੱਕਤ ਕੀਤਾ ਗਿਆ। ਜਿਨ੍ਹਾ ਨੂੰ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਭਾਈ ਅਮਰੀਕ ਸਿੰਘ ਖਹਿਰਾ, ਭਾਈ ਪਰਮਜੀਤ ਸਿੰਘ ਮੂਲੇਚੱਕ, ਸੁਰਜਨ ਸਿੰਘ ਵੜਿੰਗ, ਅਮਰੀਕ ਸਿੰਘ ਇੱਬਨ ਕਲਾਂ, ਫੁਲਜੀਤ ਸਿੰਘ ਵਰਪਾਲ, ਮਨਿੰਦਰ ਸਿੰਘ, ਮਨਪੀ੍ਰਤ ਸਿੰਘ, ਵਿਕਰਮਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸਾਥੀਆਂ ਵੱਲੋ ਨਿੱਘਾ ਸਵਾਗਤ ਕੀਥਾ ਗਿਆ। ਇਸ ਮੋਕੇ ਭਾਈ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰਕ ਕਮੇਟੀ) ਅਤੇ ਹੋਰ ਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੌਮ ਦੀ ਚੜਦੀਕਲਾ ਲਈ ਕਾਰਜ ਕੀਤੇ ਜਾਣਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …