ਜੰਡਿਆਲਾ ਗੁਰੂ, 10 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਇਸ ਸਾਲ ਸੀ. ਬੀ.ਐਸ. ਈ ਬੋਰਡ ਵੱਲੋ ਕਲੱਸਟਰ ਅਥਲੈਟਿਕਸ ਖੇਡਾਂ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਵਿਖੇ ਹੋਈਆਂ। ਜਿਸ ਵਿੱਚ ਸੀ.ਬੀ.ਐਸ.ਈ ਬੋਰਡ ਦੇ ਲਗਭਗ ਸਾਰੇ ਹੀ ਸਕੂਲਾਂ ਨੇ ਭਾਗ ਲਿਆ।ਸੇਂਟ ਸਲੋਜਰ ਇਲੀਟਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਿਲ ਕੀਤੇ।ਸਭ ਤੋ ਪਹਿਲਾ 4 100 ਰਲੇਅ ਦੌੜ ਵਿੱਚ ਉਮਰ ਗਰੁੱਪ 19 ਦੀ ਹੁਸਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਹਰਨੂਰ ਰੰਧਾਵਾ, ਨਵਪ੍ਰੀਤ ਕੌਰ, ਸਰੋਜਬੀਰਕੌਰ, ਨਿਹਾਰਿਕਾ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਉਮਰ ਗਰੁੱਪ 17 ਦੀ ਰਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਮਨਪ੍ਰੀਤਕੌਰ, ਹਰਨੂਰ ਰੰਧਾਵਾ ਨੇ ਤੀਸਰੀ ਪੁਜੀਸ਼ਨ ਅਤੇ ਨਿਹਾਰਿਕਾ ਕੌਰ ਨੇ ਲੰਬੀ ਛਾਲ ਵਿੱਚ ਦੂਸਰਾ ਸਥਾਨ, ਨਵਰੂਪ ਕੌਰ ਨੇ 3000 ਮੀਟਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਮਨਰੀਤ ਕੌਰ ਨੇ 200 ਮੀਟਰ ਨੇ ਉਮਰ ਗਰੁੱਪ 17 ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਸਕੂਲ ਪੁਹੰਚਣ `ਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਸਮੂਹ ਸਟਾਫ ਅਤੇ ਬੱਚਿਆਂ ਨੇ ਖਿਡਾਰੀਆਂ ਦਾ ਜੋਰਦਾਰ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿਤੇ। ਉਹਨਾਂ ਨੇ ਸਕੂਲ ਦੇ ਡੀ.ਪੀ ਜਤਿੰਦਰ ਸਿੰਘ, ਹਰਦੀਪਸਿੰਘ, ਸਤੋਖ ਸਿੰਘ ਅਤੇ ਰੁਪਿੰਦਰ ਕੌਰ ਦੀ ਕਾਰਗੁਜਾਰੀ ਤੋ ਖੁਸ਼ ਹੋ ਕੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media