ਧੂਰੀ, 11 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੁਮੈਨ ਸਭਾ ਧੂਰੀ ਵੱਲੋਂ ਕਰਵਾਚੌਥ ਦਾ ਤਿਉਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ
ਅਗੁਵਾਈ ਵਿੱਚ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਵਿਖੇ ਮਨਾਇਆ ਗਿਆ।ਵੰਨ-ਸੁਵੰਨੇ ਪਹਿਰਾਵੇ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਨੇ ਇੱਕ ਕਿੱਟੀ ਪਾਰਟੀ ਦੇ ਆਯੋਜਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਿਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ, ਉੱਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਕੀਤਾ।ਇਸ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਕੁੜੀਆਂ ਦੀ ਦਿਨੋ-ਦਿਨ ਘੱਟ ਰਹੀ ਗਿਣਤੀ `ਤੇ ਚਿੰਤਾ ਪ੍ਰਗਟ ਕਰਦਿਆਂ ਪੂਜਾ ਜਿੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਆਂ ਅਜੋਕੇ ਯੁੱਗ ਵਿੱਚ ਪੜਾਈ, ਖੇਡਾਂ ਆਦਿ ਦੇ ਨਾਲ-ਨਾਲ ਹਰ ਖੇਤਰ ਵਿੱਚ ਮਾਪਿਆਂ ਦਾ ਸਿਰ ਉੱਚਾ ਕਰ ਰਹੀਆਂ ਹਨ।ਇਸ ਲਈ ਸਾਨੂੰ ਭਰੂਣ ਹੱਤਿਆਂ ਵਰਗੇ ਕਲੰਕ ਨੂੰ ਖਤਮ ਕਰਕੇ ਅਜਿਹਾ ਘੋਰ ਪਾਪ ਕਰਨ ਵਾਲੇ ਲੋਕਾਂ ਦੇ ਖਿਲਾਫ ਵੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਇਸ ਮੌਕੇ ਗੀਤਾ ਜਿੰਦਲ ਨੇ ਮਿਸਜ਼ ਕਰਵਾਚੌਥ ਦਾ ਖਿਤਾਬ ਜਿੱਤਿਆ।ਅਗਰਵਾਲ ਵੂਮੈਨ ਸਭਾ ਦੀਆਂ ਸਮੂਹ ਔਰਤਾਂ ਨੇ ਗੀਤਾ ਜਿੰਦਲ ਨੂੰ ਮਿਸਜ਼ ਕਰਵਾਚੌਥ ਚੁਣੇ ਜਾਣ `ਤੇ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media