Monday, November 9, 2026

ਪਿੰਡ ਕੰਧ ਵਾਲਾ ਹਾਜ਼ਰ ਖਾਂ `ਚ ਹੋਇਆ ਕੰਧ ਤੋਂ ਝਗੜਾ

PPN1110201716ਫਾਜ਼ਿਲਕਾ, 11 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪ ਮੰਡਲ ਦੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਵਿਚ ਗੋਹੇ ਦੀਆਂ ਪਾਥੀਆਂ ਨੂੰ ਲੈ ਕੇ ਔਰਤਾਂ ਦੇ ਵਿਚਕਾਰ ਹੋਏ ਝਗੜੇ ਵਿਚ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਸੁਰਜੀਤ ਸਿੰਘ (50) ਵਾਸੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਨੇ ਦੱਸਿਆ ਕਿ ਬੀਤੀ ਸ਼ਾਮ ਉਨਾਂ ਦੀਆਂ ਅਤੇ ਗੁਆਂਢੀ ਔਰਤਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਉਸ ਨੇ ਦੱਸਿਆ ਕਿ ਇੱਕ ਵਾਰ ਤਾਂ ਝਗੜਾ ਖ਼ਤਮ ਹੋ ਗਿਆ, ਪਰ ਅੱਜ ਸਵੇਰੇ ਲਗਭਗ 8.00 ਵਜੇ ਜਦੋਂ ਉਹ ਆਪਣੇ ਕੰਮ `ਤੇ ਜਾ ਰਿਹਾ ਸੀ ਤਾਂ ਉਕਤ ਗੁਆਂਢੀ ਔਰਤਾਂ ਅਤੇ ਆਦਮੀਆਂ ਨੇ ਉਸ ਦੇ ਨਾਲ ਉਕਤ ਝਗੜੇ ਦੀ ਰੰਜਿਸ਼ ਦੇ ਚੱਲਦੇ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।
ਦੂਸਰੇ ਪਾਸੇ ਇਸੇੇ ਝਗੜੇ ਵਿਚ ਜ਼ਖ਼ਮੀ ਹਰਮੇਸ਼ ਸਿੰਘ (25) ਵਾਸੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਨੇ ਦੱਸਿਆ ਕਿ ਉਨਾਂ ਦੇ ਗੁਆਂਢੀਆਂ ਦੇ ਘਰ ਦੇ ਵਿਚਕਾਰ ਇੱਕ ਸਾਂਝੀ ਕੰਧ ਹੈ ਅਤੇ ਬੀਤੀ ਸ਼ਾਮ ਦੋਨੋ ਪਾਸੇ ਔਰਤਾਂ ਦੇ ਵਿਚਕਾਰ ਗੋਹੇ ਦੀਆਂ ਪਾਥੀਆਂ ਨੂੰ ਲੈ ਕੇ ਝਗੜਾ ਹੋਇਆ ਸੀ। ਉਸ ਨੇ ਦੱਸਿਆ ਕਿ ਇੱਕ ਵਾਰ ਤਾਂ ਝਗੜਾ ਖ਼ਤਮ ਹੋ ਗਿਆ, ਪਰ ਅੱਜ ਸਵੇਰੇ ਜਦੋਂ ਉਹ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਉਕਤ ਗੁਆਂਢੀ ਔਰਤਾਂ ਅਤੇ ਆਦਮੀਆਂ ਨੇ ਉਸ ਦੇ ਨਾਲ ਉਕਤ ਝਗੜੇ ਦੀ ਰੰਜਿਸ਼ ਦੇ ਚਲਦੇ ਝਗੜਾ ਅਤੇ ਮਾਰਕੁੱਟ ਕੀਤੀ। ਜਦੋਂ ਉਸ ਦੇ ਪਿਤਾ ਕਸ਼ਮੀਰ ਸਿੰਘ ਅਤੇ ਭੈਣ ਦਵਿੰਦਰ ਕੌਰ ਨੇ ਝਗੜੇ ਵਿਚ ਵਿਚ ਵਚਾਅ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤਾਂ ਨੇ ਉਨਾਂ ਨੂੰ ਵੀ ਕੁੱਟ ਦਿੱਤਾ।ਜਿਸ ਕਾਰਨ ਤਿੰਨਾਂ ਦੇ ਸਰੀਰ `ਤੇ ਸੱਟਾਂ ਲੱਗੀਆਂ ਹਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply