Friday, September 25, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ

PPN1310201713ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਐਸ.ਐਸ ਇੰਟਰਨੈਸ਼ਨਲ ਸਕੂਲ ਕਰਨਾਲ` ਵਿਖੇ ਹੋਈ ਸੀ.ਬੀ.ਐਸ.ਈ ਨਾਰਥ ਜ਼ੋਨ-11 ਸਕੇਟਿੰਗ ਚੈਂਪੀਅਨਸਿ਼ਪ 2017 ਵਿੱਚ ਸ਼ਾਨਦਾਰ ਕਾਰਗਜੁਜ਼ਾਰੀ ਵਿਖਾਈ ਹੈ।ਅੰਡਰ – 19 ਵਰਗ `ਚ     ਗਿਆਰ੍ਹਵੀਂ ਜਮਾਤ ਦੇ ਅਭਿਸ਼ੇਕ ਨੇ ਚਾਂਦੀ ਅਤੇ ਤਾਂਬੇ ਦੇ ਤਮਗੇ ਜਿੱਤੇ। ਅੰਡਰ -16 ਵਰਗ `ਚ ਨੌਵੀਂ ਜਮਾਤ ਦੇ ਰਾਹੁਲ ਰਾਏ ਨੇ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ।ਨੌਵੀਂ ਜਮਾਤ ਮਹਿਕ ਗੁਪਤਾ ਨੂੰ ਸੀ.ਬੀ.ਐਸ.ਈ. ਦੇ ਸਕੇਟਿੰਗ ਨਿਰੀਖਕ ਮਿਸਟਰ ਸੁਰੇਸ਼ ਕੁਮਾਰ ਵੱਲੋਂ ਉਸ ਦੇ ਨੈਸ਼ਨਲ ਰਿਕਾਰਡ ਅਤੇ ਸਕੇਟਿੰਗ ਦੇ ਖੇਤਰ ਵਿੱਚ ਪ੍ਰਾਪਤੀਆਂ ਕਾਰਨ ਵਿਸ਼ੇਸ਼ ਇਨਾਮ ਦਿੱਤਾ ਗਿਆ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਜਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਅਸ਼ੀਰਵਾਦ ਦਿੱਤਾ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply