Friday, March 20, 2026

ਭਾਰਤੀ ਜਨਤਾ ਪਾਰਟੀ ਸਿੱਖ ਵਿੰਗ ਦਾ ਦਾਅਵਾ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਗੁਮਰਾਹਕੁੰਨ ਕਰਾਰ

PPN1610201710ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਸਿੱਖ ਵਿੰਗ ਦੇ ਆਗੂਆਂ ਵੱਲੋਂ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟਾਂ ’ਚ ਹਿੱਸੇਦਾਰੀ ਮੰਗਣ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ।ਦਰਅਸਲ ਭਾਜਪਾ ਆਗੂਆਂ ਨੇ 2017 ’ਚ ਹੋਈ ਕਮੇਟੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੋਟੇ ਚੋਂ 5 ਕਮੇਟੀ ਮੈਂਬਰਾਂ ਦੇ ਚੋਣ ਜਿੱਤਣ ਦਾ ਦਾਅਵਾ ਕੀਤਾ ਸੀ।
ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ’ਚ ਭਾਜਪਾ ਆਗੂਆਂ ਨੇ ਨਿਸ਼ਾਨ ਸਿੰਘ ਮਾਨ, ਸਵਰਨ ਸਿੰਘ ਬਰਾੜ, ਭੂਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ ਅਤੇ ਕੁਲਵੰਤ ਸਿੰਘ ਬਾਠ ਨੂੰ ਭਾਜਪਾ ਕੋਟੇ ਚੋਂ ਕਮੇਟੀ ਮੈਂਬਰ ਦੱਸਿਆ ਸੀ। ਪਰ ਇਨ੍ਹਾਂ 5 ਮੈਂਬਰਾਂ ’ਚੋਂ 4 ਮੈਂਬਰਾਂ ਨੇ ਅੱਜ ਆਪਣੇ ਆਪ ਨੂੰ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਦੱਸਦੇ ਹੋਏ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਸਿੱਧੀ ਟਿਕਟਾਂ ਮਿਲਣ ਦਾ ਖੁਲਾਸਾ ਕੀਤਾ ਹੈ। ਦਿੱਲੀ ਕਮੇਟੀ ਮੈਂਬਰ ਨਿਸ਼ਾਨ ਸਿੰਘ ਮਾਨ, ਸਵਰਨ ਸਿੰਘ ਬਰਾੜ, ਭੂਪਿੰਦਰ ਸਿੰਘ ਭੁੱਲਰ ਅਤੇ ਆਤਮਾ ਸਿੰਘ ਲੁਬਾਣਾ ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ’ਚ ਆਪਣੇ ਆਪ ਨੂੰ ਅਕਾਲੀ ਦੱਸਦੇ ਹੋਏ ਭਾਜਪਾ ਆਗੂਆਂ ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਿਕਟਾਂ ਅਕਾਲੀ ਦਲ ਦਾ ਕਾਰਕੂਨ ਹੋਣ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਤੀਆਂ ਗਈਆਂ ਸਨ।ਭਾਰਤੀ ਜਨਤਾ ਪਾਰਟੀ ਦੇ ਕੋਟੇ ਜਾਂ ਸਿਫ਼ਾਰਿਸ਼ ਦੇ ਅਧਾਰ ’ਤੇ ਉਨ੍ਹਾਂ ਨੂੰ ਟਿਕਟਾਂ ਮਿਲਣ ਦਾ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ।ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਅਕਾਲੀ ਦਲ ਨਾਲ ਸਿਆਸੀ ਚੋਣਾਂ ਲਈ ਹੈ ਨਾ ਕਿ ਧਾਰਮਿਕ ਚੋਣਾਂ ਲਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply