ਅੰਮ੍ਰਿਤਸਰ 16 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸ ਵਿਭਾਗ ਦੇ ਪ੍ਰੋਫਸਰ ਅਤੇ ਮੁਖੀ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਬੁੱਧਾਪੈਸਟ, ਹੰਗਰੀ ਵਿਖੇ ਕਲੀਨੀਕਲ ਨਿਊਟਰੀਸ਼ਨ ਵਿਸ਼ੇ ਤੇ 21ਵੀਂ ਵਿਸ਼ਵ ਕਾਂਗਰਸ ਮੌਕੇ ਆਪਣਾ ਕੁੰਜੀਵਤ ਭਾਸ਼ਣ ਦਿੱਤਾ।ਇਹ ਕਾਂਗਰਸ ਹੰਗੇਰੀਅਨ ਸੁਸਾਇਟੀ ਆਫ ਨਿਊਟਰੇਸ਼ਨ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਕਾਲਜ ਆਫ ਨਿਊਟਰੇਸ਼ਨ ਵੱਲੋ ਕਰਵਾਈ ਗਈ।
ਡਾ. ਬੇਦੀ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਗੁਰਦਿਆਂ ਦੀ ਬੀਮਾਰੀ ਸਬੰਧੀ ਦੱਸਿਆ।ਇਸ ਕਾਨਫਰੰਸ ਦਾ ਉਦੇਸ਼ ਫਾਰਮਾਸਿਊਟੀਕਲ ਵਿਸ਼ੇ ਨਾਲ ਸਬੰਧਤ ਡਾਕਟਰਾਂ ਅਤੇ ਵਿਦਿਵਾਨਾਂ ਨੂੰ ਇੱਕ ਸਾਝਾਂ ਮੰਚ ਪ੍ਰਧਾਨ ਕਰਨਾ ਸੀ ਤਾਂ ਜੋ ਇਸ ਵਿਸ਼ੇ ਨਾਲ ਸਬੰਧਤ ਅੰਤਰ ਅਨੁਸ਼ਾਸ਼ਨੀ ਖੋਜ਼ ਬਾਰੇ ਵਿਚਾਰ ਚਰਚਾ ਹੋ ਸਕੇ। ਡਾ. ਬੇਦੀ ਜੋ ਕਿ ਯੂਨੀਵਰਸਿਟੀ ਦੇ ਇੰਡਸਟਰੀ ਲਿਕਜ਼ ਪ੍ਰੋਗਰਾਮ ਦੇ ਵੀ ਕੋਆਰਡੀਨੇਟਰ ਹਨ ਨੇ ਹੰਗਰੀ ਦੇ ਵੱਖ ਵੱਖ ਅਦਾਰਿਆਂ ਨਾਲ ਸਮਜੌਤਿਆਂ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ।ਇਸ ਕਾਨਫਰੰਸ ਵਿਚ ਵਿਸ਼ਵ ਦੇ ਵੱਖ ਵੱਖ ਕੋਨਿਆ ਤੋ ਇੱਕ ਹਜ਼ਾਰ ਤੋ ਵੱਧ ਖੋਜਾਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media