Thursday, August 13, 2026

ਸੀਪੀਸੀ ਤੇ ਸੀਜੀ ਮੈਂਬਰਾਂ ਨੇ ਸਮੱਸਿਆਵਾਂ ਜਿਲਾ ਪ੍ਰਸ਼ਾਸ਼ਨ ਨਾਲ ਕੀਤੀਆਂ ਸਾਂਝੀਆਂ

PPN1710201702ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਸਥਾ ਵਲੰਟੀਅਰ ਫਾਰ ਸ਼ੋਸ਼ਲ ਜਸਟਿਸ ਤੇ ਸੇਵ ਦੀ ਚਿਲਡਰਨ ਵੱਲੋਂ ਬਣਾਈਆਂ ਗਈਆਂ ਬਾਲ ਸੁਰੱਖਿਆ ਕਮੇਟੀਆਂ ਤੇ ਬਾਲ ਸਮੂਹ ਦੇ ਮੈਂਬਰਾਂ ਨੇ ਸਰਕਟ ਹਾਊਸ ਬਠਿੰਡਾ ਵਿਖੇ ਪਿੰਡਾਂ ਵਿੱਚ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਿਲਾ ਕਾਨੂੰਨੀ ਸੇਵਾਵਾਂ ਦੇ ਸੈਕਟਰੀ ਮਨਦੀਪ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕਮੇਟੀ ਮੈਂਬਰਾਂ ਨੇ ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ, ਆਂਗਨਵਾੜੀ ਸੈਂਟਰਾਂ ਵਿੱਚ ਕਮਰਿਆਂ, ਸਾਫ ਪਾਣੀ ਆਦਿ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ। ਪ੍ਰੋਗਰਾਮ ਦੌਰਾਨ ਜਿਲਾ ਐਨ.ਜੀ.ਓ ਵੀ.ਐਸ.ਜੇ ਦੇ ਪ੍ਰੋਗਰਾਮ ਮੈਨੇਜਰ ਵੀਰਪਾਲ ਕੌਰ ਨੇ ਬਾਲ ਸਮੂਹ ਦੇ ਮੈਂਬਰਾਂ ਵੱਲੋਂ ਆ ਰਹੀਆਂ ਸਮੱਸਿਆਵਾਂ ਪ੍ਰਤੀ ਭਰੇ ਗਏ ਰਿਪੋਰਟ ਕਾਰਡ ਵੀ ਅਫਸਰਾਂ ਨਾਲ ਸਾਂਝੇ ਕੀਤੇ।ਡਿਪਟੀ ਡੀ.ਈ.ਓ ਸੈਕੰਡਰੀ ਭੁਪਿੰਦਰ ਕੌਰ, ਡੀ.ਈ.ਓ ਐਲੀਮੈਂਟਰੀ ਗੁਰਚਰਨ ਸਿੰਘ, ਚਾਇਲਡ ਲਾਈਨ ਤੋਂ ਜਿਲਾ ਕੋਆਰਡੀਨੇਟਰ ਸੰਦੀਪ ਕੌਰ, ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਲੀਗਲ ਅਫਸਰ ਰਾਜਵਿੰਦਰ ਸਿੰਘ, ਸੀ.ਡੀ.ਪੀ.ਓ ਊਸ਼ਾ ਰਾਣੀ ਤੇ ਚਾਇਲਡ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਸੇਵ ਦੀ ਚਿਲਡਰਨ ਦੇ ਜਿਲਾ ਅਧਿਕਾਰੀ ਅਮਿਤਾਭ ਬਾਰਿਕ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply