Monday, September 21, 2026

ਮਾਤਾ ਜਸਵਿੰਦਰ ਕੌਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

PPN1710201703ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਬੀੜ ਤਲਾਬ ਬਸਤੀ ਨੰ: 4 ਦੇ ਵਸਨੀਕ ਇਕਬਾਲ ਸਿੰਘ ਕਾਰਜਕਾਰਣੀ ਮੈਂਬਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਤੇ ਪ੍ਰਧਾਨ ਗੁਰਦੁਆਰਾ ਕਮੇਟੀ ਦੇ ਮਾਤਾ ਜਸਵਿੰਦਰ ਕੌਰ ਦੀ ਪਿਛਲੇ ਦਿਨੀਂ ਬੇਵਕਤੀ ਮੌਤ ਹੋ ਗਈ ਜਿਸ ਕਰਕੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ।ਇਕਬਾਲ ਸਿੰਘ ਸੋਨੀ ਨਾਲ ਵੱਖ ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਦੁੱਖ ਪ੍ਰਗਟ ਕੀਤਾ।ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਜਸਵਿੰਦਰ ਕੌਰ ਬਹੁਤ ਹੀ ਨੇਕ ਦਿਲ ਇਨਸਾਨ ਸਨ ਤੇ ਸਮਾਜਿਕ ਤੇ ਧਾਰਮਿਕ ਕੰਮਾਂ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰਦੇ ਸਨ।ਮਾਤਾ ਜਸਵਿੰਦਰ ਕੌਰ ਆਪਣੇ ਪਿੱਛੇ ਦੋ ਲੜਕੇ ਛੱਡ ਗਏ ਹਨ।ਮਾਤਾ ਜਸਵਿੰਦਰ ਕੌਰ ਦੀ ਬੇਵਕਤੀ ਮੌਤ ਤੇ ਕਰਮਗੜ ਸੱਤਰਾਂ ਦੇ ਸਰਪੰਚ ਜਸਵਿੰਦਰ ਰਾਮ ਠਾਕੁਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ, ਜਿਲਾ ਇੰਚਾਰਜ ਅਨਿਲ ਵਰਮਾ, ਪੱਤਰਕਾਰ ਗੁਰਨੈਬ ਸਾਜਨ ਦਿਓਣ, ਪੱਤਰਕਾਰ ਸੁਰਿੰਦਰਪਾਲ ਸਿੰਘ ਬੱਲੂਆਣਾ, ਜਗਜੀਤ ਸਿੰਘ, ਗੁਰਦੇਵ ਸਿੰਘ ਬਠਿੰਡਾ, ਬਾਬਾ ਜਗਰੂਪ ਸਿੰਘ ਬਹਿਮਣ ਦੀਵਾਨਾ, ਬਾਬਾ ਅਨੂਪ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply