ਮਾਲੇਰਕੋਟਲਾ (ਸੰਦੌੜ), 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸ਼ੋਰ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਦੇ ਵਿਰੋਧ ਵਿੱਚ ਜਾਗਰੂਕ ਕਰਨ ਲਈ ‘ਗਰੀਨ ਦੀਵਾਲੀ’ ਸੰਬੰਧੀ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਇਸ ਕੁਇਜ਼ ਮੁਕਾਬਲੇ ਦੀ ਤਿਆਰੀ ਸਕੂਲ ਦੇ ਅਧਿਆਪਕ ਸ਼੍ਰੀ ਮਾਸੂਮ ਵੱਲੋਂ ਬੀ.ਐੱਡ. ਟਰੇਨੀ ਅਧਿਆਪਕਾ ਇੱਕਰਾ ਅਹਿਮਦ, ਦਵਿੰਦਰ ਸਿੰਘ, ਸੌਰਵ ਜੈਨ, ਜਗਦੇਵ ਸਿੰਘ ਅਤੇ ਮਨਜੋਤ ਕੌਰ ਦੀ ਮਦਦ ਨਾਲ ਕੀਤੀ ਗਈ।ਕੁਇਜ਼ ਮੁਕਾਬਲੇ ਦੇ ਲਈ ਸਕੂਲ ਦੀਆਂ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲਿਆ ਗਿਆ।ਸਕੂਲ ਦੇ ਵਿਦਿਆਰਥੀਆਂ ਨੂੰ ਪੰਜ ਵੱਖ-ਵੱਖ ਟੀਮਾਂ ਵਿੱਚ ਵੰਡਿਆ ਗਿਆ।ਮੁਕਾਬਲੇ ਵਿੱਚ ਟੀਮ ਬੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਟੀਮ ਬੀ ਵਿੱਚ ਦਸਵੀਂ ਬੀ ਦੀ ਵਿਦਿਆਰਥਣ ਸਾਮੀਆ, ਨੌਵੀਂ ਬੀ ਦੀ ਇੱਕਰਾ ਸ਼ਫੀਕ ਅਤੇ ਅੱਠਵੀਂ ਬੀ ਦਾ ਵਿਦਿਆਰਥੀ ਸੁਹੇਲ ਅਖਤਰ ਸ਼ਾਮਲ ਸੀ।ਟੀਮ ਡੀ ਨੇ ਦੂਸਰਾ ਸਥਾਨ ਹਾਸਲ ਕੀਤਾ ਜਿਸ ਵਿੱਚ ਦਸਵੀਂ ਬੀ ਦਾ ਮੁਹੰਮਦ ਸ਼ਕੀਲ, ਨੌਵੀਂ ਏ ਦੀ ਸੁਮੱਇਆ ਮਲਿਕ ਅਤੇ ਅੱਠਵੀਂ ਸੀ ਦੀ ਵਿਦਿਆਰਥਣ ਸੁਨੇਹਾ ਸ਼ਾਮਲ ਸੀ।
ਇਸ ਮੁਕਾਬਲੇ ਤੋਂ ਬਾਅਦ ਅਗਲੇ ਦਿਨ ਸਵੇਰ ਦੀ ਸਭਾ ਵਿੱਚ ਸਕੂਲ ਮੁਖੀ ਦੁਆਰਾ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਸਕੂਲ ਮੁੱਖੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਪ੍ਰਦੂਸ਼ਤ ਹੋ ਰਿਹਾ ਵਾਤਾਵਰਣ ਕਰਕੇ ਹੀ ਬਿਮਾਰੀਆਂ ਫੈਲ ਰਹੀਆਂ ਹਨ।ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ, ਇਸ ਲਈ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਸਾਨੂੰ ਸਭ ਨੂੰ ਆਪੋ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ।ਪਟਾਖਿਆਂ ਨਾਲ ਸਿਰਫ ਧੰਨ, ਸ਼ਾਂਤੀ ਅਤੇ ਸਾਫ ਹਵਾ ਦੀ ਬਰਬਾਦੀ ਹੀ ਹੁੰਦੀ ਹੈ, ਪ੍ਰਾਪਤੀ ਕੁੱਝ ਵੀ ਨਹੀਂ ਹੈ।ਸੋ ਸਾਨੂੰ ਪਟਾਖੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੀਮਤੀ ਸਤਵਿੰਦਰ ਕੌਰ, ਸ਼੍ਰੀਮਤੀ ਸ਼ਮਸ਼ਾਦ, ਡਾ. ਸਲੀਮ ਜੁਬੇਰੀ, ਵਿਜੈਕਰਨ ਸਿੰਘ, ਮੁਹੰਮਦ ਸਾਬਰ, ਮਾਸੂਮ, ਮੈਡਮ ਸ਼ਕੂਰਾਂ ਬੇਗਮ, ਗੁਰਵਿੰਦਰ ਕੌਰ ਅਤੇ ਸ਼ਮਾਂ ਪ੍ਰਵੀਨ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media