ਸੰਦੌੜ, 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮੀਸ਼ਨਰ ਸੰਗਰੂਰ ਦੀਆਂ ਸਖਤ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਦੀ ਅਗਵਾਈ ਹੇਠ ਐਸ.ਐਮ.ਓ ਡਾ. ਬਲਵਿੰਦਰ ਸਿੰਘ ਫਤਿਹਗੜ ਪੰਜਗਰਾਈਆਂ ਦੀ ਨਿਗਰਾਨੀ ਹੇਠ ਕਸਬੇ ਸੰਦੌੜ ਵਿਖੇ ਵੱਖ-ਵੱਖ ਥਾਵਾਂ ‘ਤੇ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਗਈ।ਇਸ ਤੋਂ ਇਲਾਵਾ ਉਕਤ ਟੀਮ ਵਲੋਂ ਮਠਿਆਈਆਂ ਬਣਾਉਣ ਵਾਲੀਆਂ ਵਰਕਸ਼ਾਪਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਘਟੀਆ ਅਤੇ ਬਾਸੀ ਸਾਮਾਨ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ ਅਤੇ ਮਿਲਾਵਟ ਚੈੱਕ ਕਰਨ ਲਈ ਮਠਿਆਈਆਂ ਦੇ ਸੈਂਪਲ ਵੀ ਭਰ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਅਤੇ ਸਾਫ-ਸਫਾਈ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸੁਥਰਾ ਸਾਮਾਨ ਹੀ ਵੇਚਣ ਅਤੇ ਸਾਮਾਨ ਢੱਕ ਕੇ ਰੱਖਣ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਕਿਸੇ ਵੀ ਤਰਾਂ ਦੀ ਮਿਲਾਵਟ ਕਰਦਾ ਹੈ ਤਾਂ ਉਸ ਸਬੰਧੀ ਤੁਰੰਤ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ।ਇਸ ਮੌਕੇ ਗੁਰਮੀਤ ਸਿੰਘ ਹੈਲਥ ਇੰਸ਼ਪੈਕਟਰ, ਨਿਰਭੈ ਸਿੰਘ ਹੈਲਥ ਇੰਸਪੈਕਟਰ, ਭਗਵਾਨ ਸਿੰਘ, ਅੰਮ੍ਰਿਤਪਾਲ ਸਿੰਘ (ਐਮ.ਪੀ.ਐਚ.ਡਬਲਯੂ), ਸੱਜਣ ਸਿੰਘ, ਸੰਜੀਵ ਕੁਮਾਰ ਮਨਦੀਪ ਸਿੰਘ ਬੂਟਾ ਸਿੰਘ (ਦਰਜਾ ਚਾਰ) ਤੋਂ ਇਲਾਵਾ ਥਾਣਾ ਸੰਦੌੜ ਦੇ ਏ.ਐਸ.ਆਈ ਰਘਵੀਰ ਸਿੰਘ, ਰਾਜਵਿੰਦਰ ਸਿੰਘ ਹੌਲਦਾਰ, ਦਵਿੰਦਰ ਸਿੰਘ, ਨਾਜਰ ਸਿੰਘ, ਗੁਰਪ੍ਰੀਤ ਕੌਰ (ਲੇਡੀ ਕਾਂਸਟੇਬਰ) ਸਟਾਫ ਦੇ ਮੁਲਾਜਮ ਸ਼ਾਮਿਲ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media