Wednesday, August 5, 2026

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਆਬੋ ਹਵਾ ਦੇ ਮਿਆਰ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ Crackers patakeਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੂਹ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ।ਇਸ ਪਵਿੱਤਰ ਤਿਓਹਾਰ ਦੀ ਪਵਿਤਰਤਾ ਦੀਵਿਆਂ ਲੋਅ ਵਿੱਚ ਹੈ ਜਿਸ ਨੂੰ ਸ਼ੌਰ ਅਤੇ ਹਵਾ ਪ੍ਰਦੂਸ਼ਣ ਨਾਲ ਨਾ ਧੂੰਆਂਖ ਕੇ ਇਸ ਵਰੇ ਕੁਦਰਤ ਪੱਖੀ ਹਰੀ ਦੀਵਾਲੀ ਮਨਾਉਣ ਦਾ ਅਹਿਦ ਲੈਣ ਦੀ ਅਪੀਲ ਬੋਰਡ ਨੇ ਚੇਅਰਮੈਨ ਸ੍ਰ ਕਾਹਨ ਸਿੰਘ ਪਨੂੰ ਨੇ ਸਮੂਹ ਪੰਜਾਬੀਆਂ ਨੂੰ ਕੀਤੀ ਹੈ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੀ ਹਵਾ ਦੀ ਕੁਆਲਿਟੀ ਦੇ ਇੰਡੈਕਸ ਦਾ ਅੰਕੜਾ ਜੋ ਪਹਿਲਾਂ ਹੀ 290 ਨੂੰ ਛੂਹ ਗਿਆ ਹੈ, ਜਾਰੀ ਕਰਦਿਆਂ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਇਹ ਅੰਕੜਾ 100 ਤੱਕ ਸੀਮਤ ਰਹਿਣਾ ਚਾਹੀਦਾ ਹੈ।ਹਵਾ ਕੁਆਲਿਟੀ ਦੇ ਇੰਡੈਕਸ ਵਿੱਚ ਲਗਾਤਾਰ ਹੋ ਰਿਹਾ ਵਾਧਾ ਬੱਚਿਆਂ ਗਰਭਵਤੀ ਔਰਤਾਂ, ਬਿਮਾਰਾਂ ਅਤੇ ਬਜੁੱਰਗਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਇੰਡੈਕਸ ਦੀਵਾਲੀ ਵਾਲੇ ਦਿਨ 500 ਤੱਕ ਛੂਹ ਜਾਣ ਦੀ ਸੰਭਾਵਨਾ ਬਣੀ ਹੋਈ ਹੈ, ਜਿਹੜੀ ਤੰਦਰੁਸਤ ਅਵਾਮ `ਤੇ ਵੀ ਅਸਰ ਅੰਦਾਜ ਹੋਵੇਗੀ।ਪਨੂੰ ਨੇ ਅੱਗੇ ਦੱਸਿਆ ਹਵਾ ਵਿੱਚ ਮੌਜੂਦ ਮੁਹੀਨ ਕਣ, ਅਤਿ ਮੁਹੀਨ ਕਣ, ਸਲਫਰਡਾਈਅਕਸਾਈਡ ਗੈਸ ਅਤੇ ਨਾਈਟਰੋਜਨ ਦੇ ਅਕਸਾਈਡਾਂ ਦੀ ਮਾਤਰਾ ਵਿੱਚ ਹੋ ਰਿਹਾ ਵਾਧਾ ਪੰਜਾਬ ਦੀ ਆਬੋ ਹਵਾ ਨੂੰ ਖਰਾਬ ਕਰ ਰਿਹਾ ਹੈ ਜਿਸ ਕਾਰਨ ਸਿਹਤ ਸਮੱਸਿਆਵਾਂ ਪੈਦਾ ਹੋਣਾ ਲਾਜਮੀ ਹਨ। ਉਨਾਂ ਨੇ ਅੱਗੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਾਖੇ ਚਲਾਉਣ ਦਾ ਸਮਾਂ ਸਿਰਫ ਦੀਵਾਲੀ ਵਾਲੇ ਦਿਨ 6:30 ਵਜੇ 9:30 ਵਜੇ ਤੱਕ ਸ਼ਾਮ ਦਾ ਨਿਰਧਾਰਤ ਕੀਤਾ ਹੈ।ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਅਤੇ ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਟਾਖੇ ਚਲਾਉਣ `ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਪਨੂੰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇਸ ਵਰੇ ਹਰੀ ਦੀਵਾਲੀ ਮਨਾਉਣ ਲਈ ਆਮ ਅਵਾਮ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਕੁਤਾਹੀ ਕਰਨ ਵਾਲੇ ਖਿਲਾਫ ਕੋਰਟ ਦੇ ਹੁਕਮਾਂ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਵਾ ਦੇ ਕੁਆਲਿਟੀ ਵਿੱਚ ਆ ਰਹੇ ਲਗਾਤਾਰ ਨਿਘਾਰ ਬਾਰੇ ਪਨੂੰ ਨੇ ਕਿਸਾਨਾਂ  ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਪਲੀਤ ਆਬੋ ਹਵਾ ਦਾ ਸਭ ਤੋਂ ਪਹਿਲਾਂ ਸ਼ਿਕਾਰ ਉਹ ਆਪ ਬਣਦੇ ਹਨ, ਸ਼ਹਿਰਾਂ ਵਿੱਚ ਪਲੀਤ ਹਵਾ ਬਾਅਦ ਵਿੱਚ ਪਹੁੰਚਦੀ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਕੁਤਰਾ ਕਰਕੇ ਖੇਤ ਵਿੱਚ ਹੀ ਮਿਲਾਉਣ ਕਿਉਂਕਿ ਇਸ ਪਰਾਲੀ ਵਿੱਚ ਆਰਗੇਨਿਕ ਮਾਦੇ ਤੋਂ ਇਲਾਵਾ ਹੋਰ ਵੀ ਬਹੁਤ ਖੁਰਾਕੀ ਤੱਤ ਮੌਜੂਦ, ਜੋ ਅਸਲੀ ਫਸਲ ਲਈ ਲੋੜੀਂਦੇ ਹਨ, ਜਿਸ ਨਾਲ ਕਿਸਾਨਾਂ ਦੀ ਰਸਾਇਣਕ ਖਾਤਾਂ ਤੇ ਨਿਰਭਰਤਾ ਘਟੇਗੀ, ਖਰਚਾ ਘਟੇਗਾ, ਮਿੱਟੀ ਦੀ ਸਿਹਤ ਨਰੋਈ ਹੋਵੇਗੀ ਅਤੇ ਪ੍ਰਤੀ ਏਕੜ ਦਾ ਝਾੜ ਵੀ ਵਧੇਗਾ ਸੋ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਹੋਏ ਖਰਚੇ ਨੂੰ ਖਰਚਾ ਨਾ ਮੰਨ ਕੇ ਇਸ ਨੂੰ ਇਕ ਬੱਚਤ ਵਜੋਂ ਲਿਆ ਜਾਵੇ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply