ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ `ਟੂਰਿਜ਼ਮ ਦਿਵਸ`
ਮਨਾਇਆ ਗਿਆ।ਜਿਸ ਦਾ ਉਦੇਸ਼ ਭਾਰਤ ਵਿੱਚ ਟੂਰਿਜ਼ਮ ਨੂੰ ਵਧਾਉਣਾ ਅਤੇ ਵਿਕਾਸ ਕਰਨ ਵਾਲੇ ਤੱਥਾਂ ਦਾ ਨਿਰਮਾਣ ਕਰਨਾ, ਸਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਕਰਨਾ ਅਤੇ ਨੌਜਵਾਨਾਂ ਵਿੱਚ ਟੂਰਿਜ਼ਮ ਦੀ ਰੁਚੀ ਵਿੱਚ ਵਾਧਾ ਕਰਨਾ ਸੀ ।
ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ, ਜਿਸ ਵਿੱਚ ਟੂਰਿਜ਼ਮ ਦੇ ਲਾਭਾਂ `ਤੇ ਚਾਨਣਾ ਪਾਇਆ ਅਤੇ ਦੇਸ਼ ਵਿੱਚ ਟੂਰਿਜ਼ਮ ਨੂੰ ਉਚਾ ਚੁੱਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਿਆ ।ਉਨ੍ਹਾਂ ਨੇ ਵੱਖ-ਵੱਖ ਪ੍ਰਾਂਤਾਂ ਦੇ ਸਭਿਆਚਾਰ ਬਾਰੇ ਦੱਸਿਆ, ਕਵਿਤਾਵਾਂ ਪੜ੍ਹੀਆਂ ਅਤੇ ਭਾਰਤ ਦੇਸ਼ ਦੀ ਸ਼਼ਾਨ ਵਿੱਚ ਗੀਤ ਗਾਏ ।
ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ `ਸਲੋਗਨ ਲਿਖਣ` ਦੀ ਐਕਟੀਵਿਟੀ ਕਰਵਾਈ ਗਈ।ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ।ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ `ਸ਼ਾਨਦਾਰ ਭਾਰਤ`।ਦੱਸਵੀਂ ਜਮਾਤ ਦੇ ਵਿਅਿਦਾਰਥੀਆਂ ਲਈ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ `ਭਾਰਤ ਵਿੱਚ ਟੂਰਿਜ਼ਮ`।ਨੌਵੀਂ ਜਮਾਤ ਦੇ ਵਿਅਿਦਾਰਥੀਆਂ ਨੇ ਕੋਲਾਜ ਬਣਾਉਣ ਦੇ ਮੁਕਾਬਲੇ ਵਿੱਚ ਭਾਗ ਲਿਆ।ਵਿਦਿਆਰਥੀਆਂ ਨੇ ਇੰਨ੍ਹਾਂ ਮੁਕਾਬਲਿਆਂ ਵਿੱਚ ਵੱਧਸ਼ਚੜ੍ਹ ਕੇ ਹਿੱਸਾ ਲਿਅ।ਵਿਦਿਆਰਥੀਆਂ ਨੇ ਇਸ ਮੌਕੇ ਤੇ ਪ੍ਰਣ ਲਿਆ ਕਿ ਉਹ ਇੱਕਠੇ ਮਿਲ ਕੇ ਦੇਸ਼ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਗੇ ।
ਪੰਜਾਬ ਜ਼ੋਨਸ਼ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਸਕੂਲ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਟੂਰਿਜ਼ਮ ਸਾਡੀ ਜਿ਼ੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ, ਜੋ ਦੇਸ਼ ਦੀ ਆਰਥਿਕਤਾ ਦੇ ਵਿਕਾਸ ਨੁੰ ਪ੍ਰਭਾਵਿਤਾ ਕਰਦਾ ਹੈ ੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media