Monday, September 21, 2026

ਫੁੱਟ ਪਾਊ ਅਨਸਰਾਂ ਤੋਂ ਸੁਚੇਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਸਿੱਖ ਇਕਜੁੱਟ ਹੋਣ -ਖਾਲਸਾ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ Baba Harnam Sਖ਼ਾਲਸਾ ਨੇ ਕੌਮ ਦੇ ਰੌਸ਼ਨ ਭਵਿੱਖ ਲਈ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਇਕਜੁੱਟ ਹੋ ਕੇ ਕੌਮੀ ਸਿਧਾਂਤਾਂ ’ਤੇ ਮਜ਼ਬੂਤੀ ਨਾਲ ਪਹਿਰਾ ਦਿੰਦੇ ਰਹਿਣ ਦਾ ਸੱਦਾ ਦਿੱਤਾ ਹੈ।
ਬੰਦੀ ਛੋੜ ਦਿਹਾੜੇ ’ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆਂ ਦੇ ਕੋਨੇ ਕੋਨੇ ’ਚ ਖ਼ਾਲਸਾ ਪੰਥ ਆਪਣੀ ਵਿਲੱਖਣ ਹਸਤੀ ਅਤੇ ਨਿਆਰੇਪਣ ਦੀ ਰਾਖੀ ਲਈ ਅੱਜ ਵੀ ਹਰ ਤਰਾਂ ਯਤਨਸ਼ੀਲ ਹੈ।ਉਨਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਾਬਤ ਸੂਰਤ ਰੱਖਣ, ਬਾਣੀ ਬਾਣੇ ਦੇ ਧਾਰਨੀ ਤੇ ਅੰਮਿ੍ਰਤਧਾਰੀ ਬਣਾਉਣ ਲਈ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਕਮੇਟੀ ਭਲੇ ਹੀ ਕਾਰਜਸ਼ੀਲ ਹਨ, ਪਰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਹੋਰ ਤਕੜਿਆਂ ਹੋਣ ਅਤੇ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿੰਦਿਆਂ ਇਕਜੁੱਟ ਹੋਣ ਦੀ ਵੱਡੀ ਲੋੜ ਹੈ।ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੀਪਮਾਲਾ ਅਤੇ ਵਿਸਾਖੀ ਦੇ ਮਹਾਨ ਦਿਹਾੜਿਆਂ ਦੇ ਜੋੜ ਮੇਲਿਆਂ ਮੌਕੇ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਸ਼ਰਧਾ ਨਾਲ ਜੁੜ ਬੈਠਦੀਆਂ ਹਨ ਅਤੇ ਪੰਥ ਦੀ ਚੜਦੀ ਕਲਾ ਲਈ ਦਰਪੇਸ਼ ਮਸਲਿਆਂ ਪ੍ਰਤੀ ਕੌਮ ਨੂੰ ਸੁਚੇਤ ਕਰਦਿਆਂ ਨਿਰਨਾਇਕ ਫੈਸਲੇ ਲਿਆ ਕਰਦੀਆਂ ਸਨ।ਜਿਸ ਦੀ ਮਹੱਤਤਾ ਅੱਜ ਵੀ ਕਾਇਮ ਹੈ।ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ’ਚ ਸਿੱਖ ਭਾਈਚਾਰੇ ਨੂੰ ਕਈ ਸਮੱਸਿਆਵਾਂ ਦਰਪੇਸ਼ ਹਨ, ਜਿਨਾਂ ਦੀ ਨਿਵਿਰਤੀ ਲਈ ਸਮੁੱਚੀ ਕੌਮ ਨੂੰ ਗੁਰਮਤਿ ਆਸ਼ੇ ਅਤੇ ਸਿੱਖੀ ਪਰੰਪਰਾਵਾਂ ਅਨੁਸਾਰ ਨਿਰਣੇ ਲੈਣ ਅਤੇ ਕਾਰਜ ਕਰਨ ਦੀ ਲੋੜ ਹੈ।ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਅਜੀਤ ਸਿੰਘ, ਗਿਆਨੀ ਜੀਵਾ ਸਿੰਘ, ਗਿਆਨੀ ਹਰਦੀਪ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਬਲਵਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਜਥੇ ਦੇ ਹੋਰ ਸਿੰਘ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply