Thursday, June 25, 2026

ਦੀਵਾਲੀ ਮੌਕੇ ਡਿਜ਼ਾਇਨ ਤੇ ਸੁੰਦਰ ਕਲਾ ਕਿ੍ਰਤਾਂ ਬਣਾਉਣ ਦੇ ਮੁਕਾਬਲੇ ਕਰਵਾਏ

ਬਠਿੰਡਾ, 20 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦੀਵਾਲੀ ਦੇ ਸ਼ੁੱਭ ਅਵਸਰ ਤੇ ਬਾਬਾ ਫ਼ਰੀਦ Diwali deepਸੀਨੀ. ਸੈਕੰ. ਸਕੂਲ ਬਠਿੰਡਾ ਦੇ ਖੂਬਸੂਰਤ ਵਿਹੜੇ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਸੁੰਦਰ ਕਲਾ ਕ੍ਰਿਤਾਂ ਬਣਾਉਣ ਤੇ ਡਿਜ਼ਾਇਨ ਕਰਨ ਸੰਬੰਧੀ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਬੇਹਤਰੀਨ ਨਮੂਨਿਆਂ ਦੀ ਪੇਸ਼ਕਾਰੀ ਕਰਦੇ ਹੋਏ ਨਿਵੇਕਲੀਆਂ ਰੰਗੋਲੀਆਂ ਪੇਸ਼ ਕੀਤੀਆਂ।ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਵਾਲੇ ਗਰੀਟਿੰਗ ਕਾਰਡ ਤੇ ਦੀਵਿਆਂ `ਤੇ ਸੂਖਮ ਕਲਾ ਦੇ ਧਾਰਨੀ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ।ਰੰਗੋਲੀ, ਗਰੀਟਿੰਗ ਕਾਰਡ ਬਣਾਉਣ ਤੇ ਦੀਵਿਆਂ ਨੂੰ ਸਜਾਉਣ ਸੰਬੰਧੀ ਪ੍ਰਤੀਯੋਗਤਾ ਦੀ ਜਜਮੈਂਟ ਡੀਨ ਸਟੂਡੈਂਟ ਵੈਲਫੇਅਰ ਤੇ ਸਕੂਲ ਦੇ ਵੱਖ-ਵੱਖ ਵਿਭਾਗੀ ਮੁਖੀਆਂ ਦੁਆਰਾ ਕੀਤੀ ਗਈ।ਸਕੂਲ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਬੱਚਿਆ ਵਲੋਂ ਤਿਆਰ ਕੀਤੀਆਂ ਗਈਆਂ ਕਲਾਕਿ੍ਰਤਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਦੱਸਿਆ ਕਿ ਇਹ ਮੁਕਾਬਲੇ ਸੂਖਮ ਕਲਾਵਾਂ ਨੂੰ ਪ੍ਰਫੂਲਿਤ ਕਰਨ ਦੇ ਮਕਸਦ ਵਜੋਂ ਆਯੋਜਿਤ ਕੀਤੀਆਂ ਗਈਆਂ।
ਇਸ ਮੌਕੇ ਵਿਦਿਆਰਥੀਆਂ ਵਲੋਂ ਪਟਾਖੇ ਨਾ ਚਲਾਉਣ ਦਾ ਪ੍ਰਣ ਵੀ ਕੀਤਾ ਗਿਆ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ।ਰੰਗੋਲੀ ਬਣਾਉਣ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ ਪਹਿਲਾ ਸਥਾਨ ਅਤੇ ਰਾਜਵਿੰਦਰ ਕੌਰ ਤੇ ਰੋਮਨ ਨੇ ਦੂਸਰਾ ਅਤੇ ਸਨਮਦੀਪ ਕੌਰ ਤੇ ਪ੍ਰਭਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਗਰੀਟਿੰਗ ਬਣਾਉਣ ਮੁਕਾਬਲੇ `ਚ ਸਾਇੰਸ ਵਿਸ਼ੇ ਦੀ ਅਕਾਸ਼ਦੀਪ ਕੌਰ, ਰੁਪਿੰਦਰ ਕੌਰ ਅਤੇ ਰੁਕਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ।ਦੀਵਾ-ਸਜਾਉਣ ਸੰਬੰਧੀ ਮੁਕਾਬਲੇ ਦੌਰਾਨ ਮਨਿੰਦਰ ਸਿੰਘ ਔਲਖ ਨੇ ਪਹਿਲੇ ਸਥਾਨ ਤੇ ਜਿੱਤ ਦਰਜ ਕਰਵਾਈ, ਦੂਸਰਾ ਸਥਾਨ ਜ਼ਸਲੀਨ ਜੰਜੋਰੀਆਂ ਅਤੇ ਤੀਸਰਾ ਸਥਾਨ ਵਿਕਾਸ ਗਰਗ ਨੇ ਹਾਸਲ ਕੀਤਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਟਾਫ਼ ਮੈਬਰਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply