ਚੌਂਕ ਮਹਿਤਾ, 21 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ ਕਾਫੀ ਸਾਲਾਂ ਤੋਂ ਸਮਾਜਿਕ ਬੁਰਾਈਆਂ ਖਿਲਾਫ਼ ਲੋਕਾਂ ਨੂੰ
ਜਾਗਰੂਕ ਕਰ ਰਹੇ ਪ੍ਰਿੰਸੀਪਲ ਬਚਿੱਤਰ ਸਿਘ ਤਰਸਿੱਕਾ ਨੂੰ ਸਮਾਜ ਭਲਾਈ ਸੰਸਥਾ ਸਰਬਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੁਖਰਾਜ ਸਿੰਘ ਸੋਹਲ ਵਲੋਂ ਭਗਤ ਪੂਰਨ ਸਿੰਘ ਦੇ ਵਾਰਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਡਾਕਟਰ ਸੋਹਲ ਨੇ ਕਿਹਾ ਕਿ ਪ੍ਰਿੰਸੀਪਲ ਤਰਸਿੱਕਾ ਲੋੜਵੰਦ ਤੇ ਦੁੱਖਦਾਈ ਦੀ ਬਾਂਹ ਫੜਦੇ ਹਨ ਤੇ ਸਮਾਜਿਕ ਬੁਰਾਈਆਂ ਖਿਲਾਫ ਹਮੇਸ਼ਾਂ ਕੰਮ ਕਰਨ ਨੂੰ ਤਿਆਰ ਰਹਿੰਦੇ ਹਨ।ਸਨਮਾਨ ਪ੍ਰਾਪਤ ਕਰਨ ੳੇੁਪਰੰਤ ਪ੍ਰਿੰਸੀਪਲ ਤਰਸਿੱਕਾ ਨੇ ਸੁਸਾਇਟੀ ਪ੍ਰਧਾਨ ਤੇ ਮੈਂਬਰਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਉਨਾਂ ਦੀ ਪਤਨੀ ਕਵਲਜੀਤ ਕੌਰ ਤਰਸਿੱਕਾ ਨੂੰ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media