ਫਾਜ਼ਿਲਕਾ, 21 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸ਼੍ਰੀ ਨਰਾਇਣ ਵੈਲਫੇਅਰ ਸੁਸਾਇਟੀ ਵੱਲੋਂ ਗਊ ਭਗਤਾਂ ਅਤੇ
ਫਾਇਰਬ੍ਰਿਗੇਡ ਦਫ਼ਤਰ ਦੀ ਟੀਮ ਦੇ ਸਹਿਯੋਗ ਨਾਲ ਸਥਾਨਕ ਮਲਕਾਨੇ ਮੁਹੱਲੇ ਦੇ ਨਾਲੇ ਵਿਚ ਫੱਸੇ ਇੱਕ ਗਊਵੰਸ਼ ਨੂੰ ਕਰੜੀ ਮਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁੱਕੜ ਨੇ ਦੱਸਿਆ ਕਿ ਬੀਤੀ ਸ਼ਾਮ ਸੁਸਾਇਟੀ ਮੈਂਬਰਾਂ ਨੂੰ ਫੋਨ ਰਾਹੀਂ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਮਲਕਾਨੇ ਮੁਹੱਲੇ ਵਿਚ ਇੱਕ ਗਊਵੰਸ਼ ਨਾਲੇ ਵਿਚ ਫੱਸ ਗਿਆ ਹੈ। ਜਿਸ `ਤੇ ਜਲਦੀ ਹੀ ਕਾਰਵਾਈ ਕਰਦੇ ਹੋਏ ਸੁਸਾਇਟੀ ਦੇ ਮੈਂਬਰ ਸੁਮਨ ਮੱਕੜ, ਅਤੁਲ ਮੋਂਗਾ, ਅਨਮੋਲ ਵਰਮਾ, ਅਖਿਲ, ਜਤਿਨ, ਕਸ਼ਮੀਰ ਆਪਦੇ ਸਹਿਯੋਗੀਆਂ ਦੇ ਨਾਲ ਮੌਕੇ `ਤੇ ਪਹੁੰਚੇ ਅਤੇ ਗਊਵੰਸ਼ ਨੂੰ ਨਾਲੇ ਤੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।ਜਦ ਕਾਫ਼ੀ ਸਮੇਂ ਤੱਕ ਸਫ਼ਲਤਾ ਨਾ ਮਿਲੀ ਤਾਂ ਫਾਇਰਬ੍ਰਿਗੇਡ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਕਰੜੀ ਮਸ਼ੱਕਤ ਤੋਂ ਬਾਅਦ ਬਲਦ ਨੂੰ ਨਾਲੇ ਤੋਂ ਬਾਹਰ ਕੱੱਢਿਆ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media