ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਸਥਾ ਰੌਸ਼ਨੀ ਨੇ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੱਦਾ ਦਿੰਦਿਆਂ ਪਿੰਡ ਪੰਜਗਰਾਈਆਂ ਵਿਖੇ ਗੱਡੀਆਂ ਵਾਲੇ ਪਰਿਵਾਰਾਂ ਨਾਲ ਰੌਸ਼ਨੀ ਦਾ ਤਿਉਹਾਰ ਦੀਵਾਲੀ ਮਨਾਇਆ।ਇਸ ਮੌਕੇ ਰੌਸ਼ਨੀ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਸੰਸਥਾ ਵੱਲੋਂ ਬਲਵੀਰ ਸਿੰਘ ਸੰਧੂ ਦੇ ਸਹਿਯੋਗ ਸਦਕਾ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਫਲ ਵੰਡ ਕੇ ਆਪਸੀ ਭਾਈਚਾਕਰ ਸਾਂਝ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਵਾਤਾਵਰਣ ਪ੍ਰੇਮੀ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਡਾ. ਈਸ਼ਰਪਾਲ ਸਿੰਘ, ਪੰਚ ਬਲਜੀਤ ਸਿੰਘ, ਸੈਕਟਰੀ ਜਗਰੂਪ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media