Thursday, June 25, 2026

ਗਰੀਨ ਤੇ ਪ੍ਰਦੂਸ਼ਣ ਮੁਕਤ ਸਮਾਜ ਦਾ ਅਹਿਦ ਲੈ ਕੇ ਅਧਿਆਪਕ ਨੇ ਘਰੋ ਘਰੀ ਜਾ ਕੇ ਵੰਡੇ ਪੌਦੇ

PPN2210201705ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਅਧਿਆਪਕ ਤੇ ਵਾਤਾਵਰਣ ਤੇ ਪੰਛੀਆਂ ਦੀ ਸੇਵਾ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ `ਪੰਛੀ ਪਿਆਰੇ` ਸੰਚਾਲਕ ਵਾਤਾਵਰਣ ਪ੍ਰੇਮੀ ਰਾਜੇਸ਼ ਰਿਖੀ ਪੰਜਗਰਾਈਆਂ ਨੇ ਜਿੱਥੇ ਦੀਵਾਲੀ ਤੋਂ ਕਰੀਬ ਮਹੀਨਾ ਪਹਿਲਾ ਗਰੀਨ ਦੀਵਾਲੀ ਮੁਹਿੰਮ ਚਲਾ ਕੇ ਸਕੂਲਾਂ, ਪਿੰਡਾਂ ਦੀਆਂ ਸੱਥਾਂ ਅਤੇ ਰੈਲੀਆਂ ਕਰ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ, ਉੱਥੇ ਦੀਵਾਲੀ ਵਾਲੇ ਦਿਨ ਆਪਣੇ ਸਾਧਨ `ਤੇ ਘਰੋ ਘਰੀ ਜਾ ਕੇ ਇੱਛੁਕ ਲੋਕਾਂ ਨੂੰ ਪੌਦੇ ਵੰਡ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮੁਹਿੰਮ ਨਾਲ ਲੋਕਾਂ ਨੂੰ ਨਾਲ ਜੋੜਿਆ।
ਇਸ ਮੌਕੇ ਗੱਲਬਾਤ ਕਰਦਿਆਂ ਰਿਖੀ ਨੇ ਦੱਸਿਆ ਕਿ ਪਟਾਕਿਆਂ ਦਾ ਦੀਵਾਲੀ ਦੇ ਇਤਿਹਾਸ ਨਾਲ ਕੋਈ ਵੀ ਸਬੰਧ ਨਹੀਂ ਹੈ, ਇਹ ਤਾਂ ਮੌਕੇ ਮੁਤਾਬਿਕ ਮਨੁੱਖਾਂ ਵੱਲੋਂ ਹੀ ਰੀਤ ਪਾਈ ਗਈ ਹੈ ਅਤੇ ਦਿਨੋ ਦਿਨ ਸਾਡੇ ਰੀਤੀ ਰਿਵਾਜ ਬਦਲਦੇ ਹੀ ਜਾ ਰਹੇ ਹਨ ਅਤੇ ਜਿਹੜੀਆਂ ਚੀਜਾਂ ਦਾ ਸਾਨੂੰ ਨੁਕਸਾਨ ਹੈ, ਉਹਨਾਂ ਨੂੰ ਆਦਤ ਨਹੀਂ ਬਣਾਉਣਾ ਚਾਹੀਦਾ।ਉਹਨਾਂ ਦੱਸਿਆ ਕਿ ਪਟਾਕੇ ਮਨੁੱਖਾਂ ਅਤੇ ਜੀਵ ਜੰਤੂਆਂ ਦੇ ਲਈ ਬਹੁਤ ਹੀ ਹਾਨੀਕਾਰਕ ਹਨ ਇਹਨਾਂ ਦੀ ਵਰਤੋਂ ਨਾਲ ਜਿਥੇ ਇੱਕ ਰਾਤ ਵਿੱਚ ਹੀ ਵੱਡੀ ਮਾਤਰਾ ਵਿੱਚ ਪ੍ਰਦੂਸ਼ਣ ਫੈਲ ਜਾਂਦਾ ਹੈ ਉੱਥੇ ਇਹਨਾਂ ਦੀ ਵਰਤੋਂ ਕਰਦੇ ਸ਼ਮੇ ਹਰ ਸਾਲ ਕਿੰਨੇ ਹੀ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਉਹਨਾਂ ਦੱਸਿਆ ਕਿ ਪਟਾਕਿਆਂ ਦੇ ਨੁਕਸਾਨ ਨਾਲ ਕਿੰਨੇ ਹੀ ਜੀਵ ਜੰਤੂ ਵੀ ਮਰ ਜਾਂਦੇ ਹਨ।ਉਹਨਾਂ ਦਿਨੋ ਦਿਨ ਗੰਧਲੇ ਹੋ ਰਹੇ ਵਾਤਾਵਰਣ ਪ੍ਰਤੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਖਰਾਬ ਕਰਨ ਵਾਲੀਆਂ ਆਪਣੀਆਂ ਸਾਰੀਆਂ ਹੀ ਆਦਤਾਂ ਨੂੰ ਨਾ ਬਦਲਿਆਂ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਜਿਉਂਦੇ ਜੀਅ ਹੀ ਬਹੁਤ ਮੁਸ਼ਕਲ ਭਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਹ ਦਿਨ ਖੁਸੀਆਂ ਦੇ ਨਹੀਂ ਬਲਕੇ ਦੁੱਖਾਂ ਭਰੇ ਹੋਣਗੇ ਇਸ ਲਈ ਅਜਿਹੇ ਹਾਲਾਤ ਨਾ ਆਉਣ ਹੁਣ ਵੀ ਸੰਭਲਣ ਦਾ ਮੌਕਾ ਸਾਡੇ ਹੱਥ ਹੈ ਤੇ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਤੇ ਵਾਤਾਵਰਣ ਦੀ ਸੰਭਾਲ ਲਈ ਸੁਚੇਤ ਹੋਣਾ ਚਾਹੀਦਾ।ਉਹਨਾਂ ਦੱਸਿਆ ਕਿ ਪੰਛੀ ਪਿਆਰੇ ਮੁਹਿੰਮ ਤਹਿਤ ਤਿਮਨ ਨਰਸਰੀਆਂ ਵੀ ਚਲਾਈਆਂ ਜਾ ਰਹੀਆਂ ਹਨ ਜਿੱਥੋ ਲੋਕਾਂ ਨੂੰ ਮੁਫਤ ਬੂਟੇ ਤਿਆਰ ਕਰਕੇ ਦਿੱਤੇ ਜਾਂਦੇ ਹਨ ਅਤੇ ਦੀਵਾਲੀ ਮੌਕੇ ਵੀ ਖੁਦ ਤਿਆਰ ਕੀਤੇ ਪੌਦੇ ਵੰਡੇ ਗਏ ਹਨ। ਉੁੇਨਾਂ ਦੱਸਿਆ ਕਿ ਮੁਹਿੰਮ ਤਹਿਤ ਹੁਣ ਤੱਕ ਇੱਕ ਹਜ਼ਾਰ ਵਿਦਿਆਰਥੀਆਂ ਨੂੰ ਪੰਛੀਆਂ ਤੇ ਪੌੋਿਦਆਂ ਦੀ ਸੰਭਾਲ ਲਈ ਜੋੜਿਆ ਜਾ ਚੁੱਕਿਆ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply