Thursday, May 2, 2024

ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ

ਵਲੰਟੀਅਰਾਂ ਨੇ ਗੁਰਦੁਆਰਾ ਸਾਹਿਬ ਅਤੇ ਪਿੰਡ ਦੀਆਂ ਜਨਤਕ ਥਾਵਾਂ ਦੀ ਕੀਤੀ ਸਫ਼ਾਈ
ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਥੋਂ ਥੋੜੀ ਦੂਰ ਗਿਆਨ ਜਯੋਤੀ ਗਰਲਜ਼ ਕਾਲਜ ਵਲੋਂ ਪਿੰਡ ਬੰਗੀ PPN2610201706ਕਲਾਂ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ 170 ਵਲੰਟੀਅਰਾਂ ਨੇ ਕੈਂਪ ਇੰਚਾਰਜ ਪ੍ਰੋ: ਧਰਮਬੀਰ ਸਿੰਘ ਕੈਂਪ ਸਹਾਇਕ ਸਟਾਫ਼ ਪ੍ਰੋ: ਹੀਨਾ ਗੋਇਲ, ਪ੍ਰੋ: ਰਮਨਪ੍ਰੀਤ ਕੌਰ, ਪੋ੍ਰ: ਗਗਨਦੀਪ ਕੌਰ ਆਦਿ ਸਟਾਫ਼ ਹਾਜ਼ਰ ਵਿੱਚ ਭਾਗ ਲਿਆ।ਕੈਂਪ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਚੇਅਰਮੈਨ ਸਤਵਿੰਦਰ ਸਿੰਘ ਨੇ ਵਲੰਟੀਅਰਾਂ ਨੂੰ ਸਫ਼ਾਈ ਮੁਹਿੰਮ ਬਾਰੇ ਜਾਗਰੂਕ ਕੀਤਾ।ਵਲੰਟੀਅਰਾਂ ਵਲੋਂ ਗੁਰਦੁਆਰਾ ਸਾਹਿਬ ਤੋਂ ਸਫ਼ਾਈ ਮੁਹਿੰਮ ਸ਼ੁਰੂ ਕਰਕੇ ਪਿੰਡ ਦੀਆਂ ਜਨਤਕ ਥਾਵਾਂ ਦੀ ਵੀ ਸਫ਼ਾਈ ਕੀਤੀ ਗਈ।ਵਲੰਟੀਅਰਾਂ ਨੇ ਸਮਾਜਿਕ ਬੁਰਾਈਆਂ ਖਿਲਾਫ਼ ਮਾਟੋ ਲਿਖੇ।ਇਹਨਾਂ ਤੋਂ ਇਲਾਵਾ ਕੈਂਪ ਵਿੱਚ ਜਗਮਿੰਦਰ ਸਿੰਘ ਬੰਟੀ, ਪਿ੍ਰੰਸੀਪਲ ਰਮਨਦੀਪ ਕੌਰ ਚੱਠਾ, ਸਰਪੰਚ ਰਮਨਦੀਪ ਸਿੰਘ ਹੈਪੀ, ਪੰਚਾਇਤ ਮੈਂਬਰ, ਗੁਰਦੁਆਰਾ ਪ੍ਰਧਾਨ ਮਨਜੀਤ ਸਿੰਘ ਸੰਧੂ ਅਤੇ ਕਲੱਬ ਪ੍ਰਧਾਨ ਗੁਰਵਿੰਦਰ ਸਿੰਘ ਮੈਂਬਰ ਮਨਦੀਪ ਸਿੰਘ, ਗੁਰਸੇਵਕ ਸਿੰਘ, ਨੱਥਾ ਸਿੰਘ ਆਦਿ ਪਤਵੰਤੇ ਸੱਜਣ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply