Wednesday, August 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਿਜ਼ਾਇਨ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

PPN2710201712ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਭਰਿ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਅੱਜ ਇਥੇ ਦੋ ਰੋਜ਼ਾ ਅਕਸੈਸਿਬਿਲਟੀ ਡਿਜ਼ਾਇਨ ਵਰਕਸ਼ਾਪ ਦਾ ਉਦਘਾਟਨ ਹੋਇਆ।ਆਰਕੀਟੈਕਚਰ ਵਿਭਾਗ ਅਤੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਖੋਜਾਰਥੀ, ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।ਇਸ ਵਰਕਸ਼ਾਪ ਕਰਵਾਉਣ ਦਾ ਮੁੱਖ ਉਦੇਸ਼ ਵੱਖ-ਵੱਖ ਤਰ੍ਹਾਂ ਨਾਲ ਅਯੋਗ ਮਨੁੱਖਾਂ ਲਈ ਬਿਲਡਿੰਗ, ਬਣਤਰ ਤੇ ਨਿਰਮਾਣ ਸਬੰਧੀ ਡਿਜ਼ਾਇਨ ਜੋ ਉਨ੍ਹਾਂ ਲਈ ਵਰਤਣਯੋਗ ਹੋਵੇ, ਬਾਰੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਅਤੇ ਸੰਵੇਦਨਸ਼ੀਲ ਕਰਨਾ ਹੈ।
ਪ੍ਰਸਿੱਧ ਆਰਕੀਕੈਟਕ ਪ੍ਰੋਫੈਸ਼ਨਲ ਅਤੇ ਆਈ.ਆਈ.ਟੀ. ਰੁੜਕੀ ਦੇ ਆਰਕੀਟੈਕਚਰ ਤੇ ਪਲਾਨਿੰਗ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਡਾ. ਗੌਰਵ ਰਹੇਜਾ ਇਸ ਮੌਕੇ ਮੁੱਖ ਪ੍ਰਵਕਤਾ ਵਜੋਂ ਹਾਜਰ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਇਕ ਵਿਚਾਰ ਚਰਚਾ ਸੈਸ਼ਨ ਵਿਚ ਸੁਆਲਾਂ ਦੇ ਜੁਆਬ ਵੀ ਦਿੱਤੇ।ਵਿਭਾਗ ਦੇ ਮੁਖੀ, ਆਰਕੀਟੈਕਟ ਮੀਨਾਕਸ਼ੀ ਸਿੰਘ੍ਹਾਲ ਨੇ ਡਾ. ਰਹੇਜਾ ਨੂੰ `ਜੀ ਆਇਆਂ ਆਖਿਆ` ਉਨ੍ਹਾਂ ਦੀ ਸ਼ਖਸੀਅਤ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਵਰਕਸ਼ਾਪ ਤੋਂ ਬਹੁਤ ਕੁਝ ਸਿੱਖਣਗੇ ਜੋ ਕਿ ਉਨ੍ਹਾਂ ਦੇ ਅਕਾਦਮਿਕ ਅਤੇ ਪ੍ਰੋਫੈਸਨਲ ਖੇਤਰ ਲਈ ਲਾਭਵੰਦ ਹੋਵੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply