ਜੰਡਿਆਲਾ ਗੁਰੂ, 27 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) ਸਥਾਨਕ ਲੋਕਲ ਬੱਸ ਸਟੈਂਡ ਨੇੜੇ ਵਾਪਰੀ ਇਕ ਘਟਨਾ ਵਿਚ ਦੋ ਹੈਵੀ ਲੋਡ ਟਰੱਕਾਂ ਵਲੋਂ ਬਿਜਲੀ ਦਾ ਖੰਭਾ ਤੋੜ ਦਿੱਤਾ ਗਿਆ ਸੀ ਅਤੇ ਉਸ ਇਲਾਕੇ ਦੀ ਸਾਰੀ ਬਿਜਲੀ ਬੰਦ ਹੋ ਗਈ ਸੀ।ਇਸ ਮੌਕੇ ਜੰਡਿਆਲਾ ਪੁਲਿਸ ਚੋਂਕੀ ਵਿਚ ਤਾਇਨਾਤ ਮੁਨਸ਼ੀ ਜਗੀਰ ਸਿੰਘ ਵਲੋਂ ਮੀਡੀਆ ਨਾਲ ਬਦਸਲੂਕੀ ਕਰਦੇ ਹੋਏ ਫੋਟੋ ਕਵਰੇਜ ਕਰਨ ਤੋਂ ਮਨ੍ਹਾ ਕਰਦੇ ਹੋਏ ਧਮਕਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਨਸ਼ੀ ਵਲੋਂ ਜਦੋ ਟਰੱਕ ਡਰਾਈਵਰਾਂ ਨਾਲ ਗੱਲ ਕੀਤੀ ਜਾ ਰਹੀ ਸੀ ਤਾਂ ਮੌਕੇ `ਤੇ ਪਹੁੰਚੇ ਪੱਤਰਕਾਰਾਂ ਨੇ ਵੀਡੀਓ ਅਤੇ ਫੋਟੋ ਕਵਰੇਜ ਕਰਨੀ ਸ਼ੁਰੂ ਕਰ ਦਿਤੀ ਅਤੇ ਮੁਨਸ਼ੀ ਵਲੋਂ ਮੀਡੀਆ ਨੂੰ ਧਮਕੀ ਭਰੇ ਲਹਿਜ਼ੇ ਨਾਲ ਹੁਕਮ ਚਾੜ੍ਹ ਦਿਤਾ ਕਿ ਮੋਬਾਇਲ ਅਤੇ ਕੈਮਰੇ ਬੰਦ ਕਰੋ, ਜੋ ਕਿ ਸਾਰੀ ਰਿਕਾਰਡਿੰਗ ਵਿਚ ਵੀ ਆ ਗਿਆ।ਇਸ ਸਮੇਂ ਹਾਜ਼ਰ ਜੰਡਿਆਲਾ ਪ੍ਰੈਸ ਕਲੱਬ (ਰਜਿ.) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਮੁਨਸ਼ੀ ਦੀ ਮੀਡੀਆ ਨਾਲ ਬਦਸਲੂਕੀ ਦੇ ਖਿਲਾਫ ਪੱਤਰਕਾਰਾਂ ਨੇ ਪੁਲਿਸ ਚੋਂਕੀ ਦੇ ਬਾਹਰ ਰਾਤ ਕਰੀਬ 11.00 ਵਜੇ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਕੀਤੀ ।ਕਰੀਬ 11.30 ਵਜੇ ਪਹੁੰਚੇ ਐਸ.ਐਚ.ਓ ਥਾਣਾ ਜੰਡਿਆਲਾ ਗੁਰੂ ਹਰਪਾਲ ਸਿੰਘ ਨੇ ਲਿਖਤੀ ਸ਼ਿਕਾਇਤ ਲੈਣ ਤੋਂ ਬਾਅਦ ਸਮੂਹ ਪੱਤਰਕਾਰ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸੀਨੀਅਰ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ।
ਉਪਰੋਕਤ ਸਾਰੀ ਘਟਨਾ ਸਬੰਧੀ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨਾਲ ਅੱਜ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੀਡੀਆ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁਨਸ਼ੀ ਜਗੀਰ ਸਿੰਘ ਨੂੰ ਪੁਲਿਸ ਲਾਈਨ ਦਿਹਾਤੀ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media