Wednesday, August 12, 2026

ਸਿੱਖਿਆ ਬੋਰਡ ਦੇ ਸਰਕਲ ਲੈਵਲ ਮੁਕਾਬਲਿਆਂ `ਚ ਸੇਂਟ ਸੋਲਜ਼ਰ ਸਕੂਲ ਦੇ ਬੱਚਿਆਂ ਦਿਖਾਈ ਵਧੀਆ ਕਾਰਗੁਜ਼ਾਰੀ

ਜੰਡਿਆਲਾ ਗੁਰੂ, 27 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਰਕਲ ਲੈਵਲ ਦੇ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਡੇਅ ਬੋਰਡਿੰਗ ਸੀਨੀਅਰ ਸਕੈਂਡਰੀ ਸਕੂਲ ਦੇ ਬੱਚਿਆਂ ਨੇ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਈ।ਸਕੂਲ ਦੀ ਜੂਨੀਅਰ ਗਿੱਧਾ ਟੀਮਾਂ ਨੇ 7 ਜਿਲ੍ਹਿਆਂ ਦੀਆਂ 14 ਟੀਮਾਂ ਵਿਚੋ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਸਕੂਲ ਦੀ ਸੀਨੀਅਰ ਟੀਮ ਨੇ 7 ਜਿਲ੍ਹਿਆਂ ਦੀਆਂ 15 ਟੀਮਾਂ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ।ਸਕੂਲ ਦੀ ਹੋਣਹਾਰ ਵਿਦਿਆਰਥਣ ਪ੍ਰਨੀਤ ਕੌਰ ਨੇ ਲੋਕ ਗੀਤ ਵਿੱਚ ਸਰਕਲ ਲੈਵਲ ਦੀਆਂ 19 ਟੀਮਾਂ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਸਟੇਟ ਵਾਸਤੇ ਕੁਆਲੀਫਾਈ ਕੀਤਾ।ਵਿਦਿਆਰਥੀ ਗੁਰਬੰਧਨ ਸਿੰਘ ਨੇ ਆਮ ਗਿਆਨ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕਰ ਕੇ ਸਟੇਟ ਵਾਸਤੇ ਕੁਆਲੀਫਾਈ ਕੀਤਾ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ, ਕੋਆਰਡੀਨੇਟਰ ਵਰਿਤੀਦੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਮੈਡਲ ਦਿੱਤੇ ਅਤੇ ਸਕੂਲ ਦੇ ਅਧਿਆਪਕਾਂ ਜਸਬੀਰ ਸਿੰਘ ਇੰਚਾਰਜ ਕਲਚਰਲ ਐਕਟੀਵੀਟੀ, ਹਰਪ੍ਰਿਆ ਕੌਰ ਮਿਯੂਜ਼ਿਕ ਟੀਚਰ, ਪਰਵੀਨ ਨੰਦਾ, ਮਨਦੀਪ ਕੌਰ, ਅਮਨਦੀਪ ਕੌਰ ਗਿੱਧਾ ਕੋਚ, ਗੁਰਜਿੰਦਰ ਕੌਰ ਗਿੱਧਾ ਕੋਚ ਨੂੰ ਵਧਾਈ ਦਿੱਤੀ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply