ਪੱਟੀ, 27 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਪੁਲਿਸ, ਪ੍ਰਸ਼ਾਸ਼ਨ ਅਤੇ ਸਰਕਾਰ ਦੀ ਆਮ ਜਨਤਾ ਦੇ ਹੱਕਾਂ `ਤੇ ਜਾਨ-ਮਾਲ ਦੀ ਰਾਖੀ ਪ੍ਰਤੀ ਸੌੜੀ ਸੋਚ ਦਾ ਨਤੀਜ਼ਾ ਹੈ।ਤਹਿਸੀਲ ਪੱਟੀ ਦੇ ਨਿਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ “ਭਗਤ ਊਧਮ ਕਰਤਾਰ ਸੁਭਾਸ਼ ਅਜ਼ਾਦ ਯੂਥ ਵੈਲਫੇਅਰ ਐਸੋਸੀਏਸ਼ਨ” ਦੇ ਕੋਮੀ ਚੇਅਰਮੈਨ ਜਗਦੀਪ ਸਿੰਘ ਨੇ ਕਿਹਾ ਹੈ ਕਾਂਗਰਸ ਦੀ ਸਰਕਾਰ ਕੋਲੋ ਆਮ ਜਨਤਾ ਨੂੰ ਬਹੁਤ ਉਮੀਦਾਂ ਸਨ।ਹਰ ਦੁੱਖੀ ਇਨਸਾਨ ਸੋਚਦਾ ਸੀ ਕਿ ਉਸ ਨੂੰ ਚੋਰਾਂ, ਲੁਟੇਰਿਆਂ, ਨਸ਼ਾ-ਤਸਕਰਾਂ ਤੇ ਜੁਆਰੀਆ ਤੋਂ ਰਾਹਤ ਮਿਲੇਗੀ, ਪਰ ਸਭ ਕੁੱਝ ਪਹਿਲਾਂ ਨਾਲੋਂ ਵੀ ਜਿਆਦਾ ਵਾਪਰ ਰਿਹਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ।ਦਿਨ-ਦਿਹਾੜੇ ਹੀ ਘਰਾਂ ਦੇ ਜਿੰਦਰੇ ਟੁੱਟ ਰਹੇ ਹਨ।ਚੋਰਾਂ ਨੂੰ ਸਖਤ ਸਜਾਵਾਂ ਨਾ ਮਿਲਣ ਕਰਕੇ ਇਹਨਾਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਲੋਕਾਂ ਦੀ ਪੀੜੀ ਦਰ ਪੀੜੀ ਕੀਤੀ ਹੋਈ ਕਮਾਈ ਨੂੰ ਚੋਰ ਮਿੰਟਾਂ ਵਿਚ ਪਾਣੀ ਵਾਗ ਵਹਾ ਕੇ ਲੈ ਜਾਂਦੇ ਹਨ।ਪੁਲਿਸ ਵਲੋ ਵੀ ਢਿੱਲੀ ਕਾਰਜੁਗਾਰੀ ਕਾਰਨ ਚੋਰਾਂ ਵਲੋ ਛੱਡੇ ਗਏ ਸਬੂਤ ਵੀ ਮਿੱਟੀ ਹੋ ਜਾਂਦੇ ਹਨ। ਪੁਲਿਸ ਮਹਿਕਮੇ ਵੱਲੋ ਕਦੀ ਵੀ ਮੋਕੇ `ਤੇ ਫਿੰਗਰ ਐਕਸਪ੍ਰਟ ਅਤੇ ਖੋਜੀ ਕੁੱਤਿਆਂ ਦਾ ਦਸਤਾ ਵੀ ਨਹੀ ਸਦਿਆ ਜਾਂਦਾ, ਸਗੋਂ ਮੋਕੇ `ਤੇ ਘੁੰਮ ਫਿਰ ਕੇ ਤਫਤੀਸ਼ ਦੀ ਦੁਹਾਈ ਦਿੱਤੀ ਜਾਂਦੀ ਹੈ ਤੇ ਕਈ ਵਾਰ ਚੋਰ ਪੁਲਿਸ ਦੇ ਹੱਥੋ ਭੱਜਣ ਵਿਚ ਵੀ ਸਫਲ ਹੋ ਜਾਂਦੇ ਹਨ।
ਐਸੋਸੀਏਸ਼ਨ ਨੇ ਐਸ.ਐਸ.ਪੀ ਤਰਨਤਾਰਨ ਨੂੰ ਖੁੱਲੀ ਅਪੀਲ ਕੀਤੀ ਕਿ ਜਿਲੇ ਅਤੇ ਤਹਿਸੀਲ ਪੱਟੀ ਦੇ ਲੋਕਾਂ ਦੀ ਜਾਨਮਾਲ ਦੀ ਰਾਖੀ ਨੂੰ ਯਕੀਨੀ ਬਣਾਉਦਿਆਂ ਅਪਰਾਧੀ ਅਨਸਰਾਂ ਵਿਰੁੱਧ ਸਖਤ ਰਵੱਈਆ ਅਖਤਿਆਰ ਕੀਤਾ ਜਾਵੇ।ਉਨਾਂ ਕਿਹਾ ਕਿ ਜੇ ਪੁਲਿਸ ਨੇ ਚੋਰਾਂ ਅਤੇ ਲੋਟੇਰਿਆਂ ਨੂੰ ਜਲਦ ਨੱਥ ਨਾ ਪਾਈ ਤਾਂ ਸਮੂਹ ਸ਼ਹਿਰ ਵਾਸੀਆ ਵਲੋਂ ਸਹਿਰ ਬੰਦ ਕਰਕੇ ਥਾਣੇ ਅਤੇ ਪ੍ਰਸ਼ਾਸ਼ਨ ਦਾ ਘਿਰਾਓ ਕੀਤਾ ਜਾਵੇਗਾ ਅਤੇ ਠੱਲ ਨਾ ਪੈਣ ਦੀ ਸਥਿਤੀ ਵਿੱਚ ਇਸ ਨੂੰ ਅੰਦੋਲਨ ਬਣਾਇਆ ਜਾਵੇਗਾ।ਇਸ ਮੋਕੇ ਜਸਪਾਲ ਸਿੰਘ, ਕਰਨ ਬੇਦੀ, ਪ੍ਰਮਿੰਦਰ ਸਹਿਗਲ, ਸ਼ਕਤੀ ਰਾਏ, ਨਵੀਨ ਸ਼ਰਮਾ, ਰੋਹਿਤ ਚੋਧਰੀ, ਰਾਜ ਸਿੰਘ ਕਿੱਲਾਪੱਤੀ, ਕੁਲਦੀਪ ਮਹਿਤਾ, ਜਸਬੀਰ ਸਿੰਘ, ਅਮਨ ਚੋਧਰੀ, ਕਮਲ ਪਾਠਕ, ਅਮਨ ਭਸੀਨ, ਸਿਧਾਰਥ ਭੱਲਾ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਿਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media