ਸ਼ਮਰਾਲਾ, 27 ਅਕਤੂਬਰ (ਪੰਜਾਬ ਪੋਸਟ- ਕੰਗ) – ਅਕਤੂਬਰ 1917 ਦੀ 100ਵੀਂ ਵਰੇ ਗੰਢ ਮਨਾਉਣ ਸਬੰਧੀ ਗਠਤ ‘ਪ੍ਰਬੰਧਕ ਕਮੇਟੀ’ ਸਮਰਾਲਾ ਵੱਲੋਂ ਲੋਕਪੱਖੀ, ਜਨਤਕ, ਜਮਹੂਰੀ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਆਗੂਆਂ ਕਾਰਕੁੰਨਾਂ, ਮੈਂਬਰਾਂ ਤੇ ਹੋਰ ਇਨਸਾਫ ਪਸੰਦ, ਮਿਹਨਤਕਸ਼ ਲੋਕਾਂ ਦੀ ਭਰਵੀਂ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ’ਚ ਸੌ ਦੇ ਕਰੀਬ ਸਾਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ, ਜਿਸ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰ ਜਸਵੀਰ ਸਿੰਘ, ਭੁਪਿੰਦਰਪਾਲ ਸਿੰਘ, ਅਮਰੀਕ ਸਿੰਘ ਨੇ ਬਣਦਾ ਯੋਗਦਾਨ ਪਾਇਆ। ਮੀਟਿੰਗ ਦੀ ਪ੍ਰਧਾਨਗੀ ਇਨਕਲਾਬੀ ਜਮਹੂਰੀ ਲਹਿਰ ਦੇ ਸੂਬਾ ਆਗੂ ਪਾਵੇਲ ਕੁੱਸਾ, ਐਨ. ਕੇ. ਜੀਤ (ਐਡਵੋਕੇਟ), ਹਰਜਿੰਦਰ ਸਿੰਘ, ਯਸ਼ਪਾਲ ਤੇ ਕੁਲਵੰਤ ਸਿੰਘ ਤਰਕ ਨੇ ਕੀਤੀ। ਮੀਟਿੰਗ ’ਚ ਸ਼ਾਮਲ ਸਾਥੀਆਂ ਨਾਲ ਹਰਜਿੰਦਰ ਸਿੰਘ ਨੇ ਅਕਤੂਬਰ 1917 ਦੀ 100ਵੀਂ ਵਰੇਗੰਢ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੰਚ ਦਾ ਸੰਚਾਲਨ ਕੀਤਾ।
ਮੀਟਿੰਗ ’ਚ ਮੁੱਖ ਬੁਲਾਰੇ ਪਾਵੇਲ ਕੁੱਸਾ, ਐਨ.ਕੇ.ਜੀਤ ਅਤੇ ਯਸ਼ਪਾਲ ਨੇ ਮੀਟਿੰਗ ’ਚ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਤੋਂ ਸੌ ਸਾਲ ਪਹਿਲਾਂ ਰੂਸ ਅੰਦਰ ਮਜ਼ਦੂਰ ਜਮਾਤ ਅਤੇ ਹੋਰ ਮਿਹਨਤਕਸ਼ ਲੋਕਾਂ ਨੇ ਉਥੋਂ ਦੇ ਮਹਾਨ ਨੇਤਾ ਵੀ.ਆਈ ਲੈਨਿਨ ਦੀ ਅਗਵਾਈ ’ਚ ਹਥਿਆਰਬੰਦ ਤਾਕਤ ਰਾਹੀਂ ਖੂਨ ਨਚੋੜਨ ਵਾਲੀ ਸਰਮਾਏਦਾਰ ਜਮਾਤ ਦਾ ਫਾਸਤਾ ਵੱਢ ਕੇ ਮਜ਼ਦੂਰ ਜਮਾਤ ਤੇ ਮਿਹਨਤਕਸ਼ ਲੋਕਾਂ ਦੀ ਪੁਗਤੀ ਵਾਲਾ ਸਮਾਜਵਾਦੀ, ਬਰਾਬਰਤਾ ਵਾਲੇ ਰਾਜ ਦੀ ਸਿਰਜਣਾ ਕੀਤੀ। ਜਿਸ ਦਾ ਪ੍ਰਭਾਵ ਕੌਂਮਾਂਤਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ’ਚ ਪਿਆ ਮਜ਼ਦੂਰ ਕਿਸਾਨਾਂ ਦੀਆਂ ਹੱਕੀ ਇਨਕਲਾਬੀ, ਕੌਮੀ ਮੁਕਤੀ ਦੀਆਂ ਲਹਿਰ ਆਏ ਰੋਜ਼ ਅੱਗੇ ਵਧੀਆਂ। ਅੱਜ 2017 ਦਾ ਪੂਰਾ ਸਾਲ ਵਿਸ਼ਵ ਪੱਧਰ `ਤੇ ਮਜ਼ਦੂਰਾਂ, ਕਿਸਾਨਾਂ, ਦੱਬੇ ਕੁਚਲੇ ਤੇ ਇਨਸਾਫ ਪਸੰਦ ਲੋਕਾਂ ਦਾ ਇਹ ਯੁੱਗ ਪਲਾਟਊ ਇਤਿਹਾਸਕ ਮਹੱਤਤਾ ਵਾਲਾ ਤਿਉਹਾਰ ਹੈ। ਆਗੂਆਂ ਨੇ ਕਿਹਾ ਕਿ ਇਹ ਇਤਿਹਾਸਕ ਘਟਨਾ ਨੇ ਪ੍ਰੋਲਤਰੀ (ਮਜ਼ਦੂਰ) ਇਨਕਲਾਬਾਂ ਦੇ ਜੇਤੂ ਹੋਣ ਤੇ ਸਾਮਰਾਜੀ ਪ੍ਰਬੰਧ ਦੇ ਤਹਿਸ਼ ਨਹਿਸ਼ ਹੋਣ ਦਾ ਐਲਾਨ ਕੀਤਾ ਸੀ।
ਅਕਤੂਬਰ 1949 ’ਚ ਪ੍ਰਧਾਨ ਮਾਓ ਦੀ ਅਗਵਾਈ ’ਚ ਹੋਏ ਲੋਕ ਜਮਹੂਰੀ ਇਨਕਲਾਬ ਦੇ ਅਮਲ ਨੂੰ ਹੋਰ ਅੱਗੇ ਵਧਾਇਆ।ਆਗੂਆਂ ਨੇ ਕਿਹਾ ਕਿ ਬੇਸ਼ੱਕ ਲੋਕ ਦੁਸ਼ਮਣ ਤਾਕਤਾਂ ਦੁਆਰਾ ਮਾਰਕਸਵਾਦ ਲੈਨਿਵਾਦ, ਵਿਚਾਰਧਾਰਾ ਦੇ ਖਿਲਾਫ ਸਮਾਜਵਾਦ ਫੇਲ ਹੋਣ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਮਾਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਅੱਜ ਸੌ ਸਾਲ ਬਾਅਦ ਵੀ ਉਨੀ ਹੀ ਸਾਰਥਿਕਤਾ ਹੈ, ਜਿੰਨੀ ਉਸ ਵੇਲੇ।ਆਗੂਆਂ ਨੇ ਕਿਹਾ ਕਿ ਅਕਤੂਬਰ 1917 ਦੇ ਪ੍ਰੋਲਤਾਰੀ ਸਮਾਜਵਾਦੀ ਂਿੲਨਕਲਾਬ ਦੀ ਵਿਰਾਸਤ ’ਤੇ ਡਟਕੇ, ਇੱਕਜੁੱਟ ਹੋ ਕੇ ਪਹਿਰਾ ਦਿੰਦੇ ਹੋਏ ਸਾਮਰਾਜ, ਸਰਮਾਏਦਾਰ, ਜਗੀਰਦਾਰ, ਧਨਾਢ ਕਾਰਪੋਰੇਟ ਘਰਾਣਿਆਂ ਖਿਲਾਫ ਹੱਕੀ ਜਮਾਤੀ ਇਨਕਲਾਬੀ ਜੰਗ ਨੂੰ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਕੌਮਾਂਤਰੀ ਪੱਧਰ ਤੇ ਲੋਕਾਂ ਨੂੰ ਅਸਲ ਅਜਾਦੀ, ਕੌਮੀ ਮੁਕਤੀ, ਸਵੈ ਨਿਰਣੇ ਦੀ ਅਜਾਦੀ ਨਸੀਬ ਹੋ ਸਕੇ। ਦੁਨੀਆਂ ਭਰ ਦੇ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਨੂੰ ਲੁਟੇਰੇ ਹਾਕਮਾਂ ਖਿਲਾਫ ਇਨਕਲਾਬੀ ਜੰਗ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਅਖੀਰ ਤੇ ਕੁਲਵੰਤ ਸਿੰਘ ਤਰਕ ਕਨਵੀਨਰ ਪ੍ਰਬੰਧਕੀ ਕਮੇਟੀ ਨੇ ਆਏ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੂਬਾ ਪੱਧਰੀ ਟੀਮ ਤੇ ਸਮਾਗਮ ਵਿੱਚ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media