ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਐਮ.ਐਸ.ਸੀ ਭੂਗੋਲ ਪਹਿਲਾ ਅਤੇ ਦੂਜਾ
ਸਾਲ ਦੇ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਕੈਂਪਸ ਵਿੱਚ ਪੌਦੇ ਲਗਾਉਣ ਬਾਰੇ ਇੱਕ ਪ੍ਰੋਗਰਾਮ ਬਣਾਇਆ।ਇਸ ਮੌਕੇ ਭੂਗੋਲ ਵਿਭਾਗ ਦੇ ਮੁਖੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਹੋਏ ਅਤੇ ਉਹਨਾਂ ਨੇ ਵੀ ਪੌਦੇ ਲਗਾਏ।ਹਰ ਵਿਦਿਆਰਥੀ ਅਤੇ ਅਧਿਆਪਕ ਨੇ ਘੱਟੋ ਘੱਟ ਇੱਕ ਪੌਦਾ ਆਪਣੇ ਨਾਂ ਤੇ ਲਗਾਇਆ ਅਤੇ ਉਸ ਪੌਦੇ ਨੂੰ ਪਾਲਣ ਦੀ ਸਹੁੰ ਚੁੱਕੀ।ਵਿਦਿਆਰਥੀਆਂ ਨੇ ਬਾਬਾ ਫ਼ਰੀਦ ਕੈਂਪਸ ਵਿਖੇ ਲੜਕੀਆਂ ਤੇ ਲੜਕਿਆਂ ਦੇ ਹੋਸਟਲ ਦੇ ਖੇਤਰ ਵਿੱਚ ਅਤੇ ਸਕੂਲ ਦੇ ਮੈਦਾਨ ਆਦਿ ਹੋਰ ਅਜਿਹੀਆਂ ਥਾਵਾਂ `ਤੇ ਹਰ ਪਾਸੇ ਪੌਦੇ ਲਗਾਏ।ਵਿਦਿਆਰਥੀਆਂ ਨੇ ਪੌਦਿਆਂ ਦੀ ਦੇਖਭਾਲ ਕਰਨ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਅਤੇ ਪੌਦੇ ਲਗਾ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਭੂਗੋਲ ਵਿਭਾਗ ਵਲੋਂ ਕੁਦਰਤ (ਨੇਚਰ) ਪ੍ਰਤੀ ਕੀਤੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਅਜਿਹੀ ਗਤੀਵਿਧੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਦੀ ਹੈ ਅਤੇ ਉਹ ਕੁਦਰਤ ਪ੍ਰਤੀ ਜਿੰਮੇਵਾਰ ਬਣਦੇ ਹਨ ਜੋ ਕਿ ਅੱਜ ਦੇ ਸਮੇ ਦੀ ਲੋੜ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media