ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਆਜ ਇਸ ਵਾਰ ਫ਼ਿਰ ਲੋਕਾਂ ਦੇ ਅੱਥਰੂ ਕੱਢੇਗਾ, ਜਿਸ ਦੇ ਭਾਅ ਇੱਕ ਵਾਰ ਫ਼ਿਰ ਅਸਮਾਨੀ
ਚੜਨ ਲੱਗੇ ਹਨ।ਕੁੱਝ ਦਿਨ ਪਹਿਲਾਂ 18 ਰੁਪਏ ਕਿੱਲੋ ’ਚ ਵਿਕਣ ਵਾਲਾ ਪਿਆਜ 40 ਤੋਂ 50 ਰੁਪਏ `ਚ ਵਿਕਣ ਲੱਗ ਪਿਆ ਹੈ। ਪਿਆਜ਼ ਦੇ ਅੱਜ ਦੇ ਭਾਅ ’ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਦੋ ਹਫ਼ਤਿਆਂ ’ਚ ਪਿਆਜ ਦੀਆਂ ਕੀਮਤਾਂ ’ਚ ਲਗਭਗ ਦੁੱਗਣਾ ਵਾਧਾ ਹੋਇਆ ਹੈ। ਆਲਮ ਇਹ ਹੈ ਕਿ ਅੱਜ ਤੋਂ ਦੋ ਹਫ਼ਤੇ ਪਹਿਲਾਂ ਪਿਆਜ ਦਾ ਭਾਅ ਥੋਕ ’ਚ 18 ਤੋਂ 22 ਰੁਪਏ ਪ੍ਰਤੀ ਕਿਲੋ ਸੀ ਜਿਸ ਵਿੱਚ ਤਕਰੀਬਨ 10 ਤੋਂ 15 ਰੁਪਏ ਪ੍ਰਤੀ ਕਿੱਲੋ ਦਾ ਹੋਰ ਵਾਧਾ ਹੋ ਗਿਆ ਹੈ। ਪਿਆਜ ਦੇ ਵਧ ਰਹੇ ਭਾਅ ਦਿਨ ਪ੍ਰਤੀ ਦਿਨ ਵੱਧ ਰਹੇ ਭਾਅ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।ਵਧੀਆ ਕੀਮਤਾਂ ਬਾਰੇ ਗੱਲ ਕਰਨ’ਤੇ ਔਰਤਾਂ ਨੇ ਦੱਸਿਆ ਕਿ ਇੱਕ ਹਫ਼ਤੇ `ਚ ਹੀ ਤੇਜ਼ੀ ਨਾਲ ਪਿਆਜ ਜੋ ਰਸੋਈ ਘਰ ਦੀ ਜ਼ਰੂਰੀ ਚੀਜ਼ ਹੈ ਦੇ ਭਾਅ ਨੂੰ ਅਚਾਨਕ ਅੱਗ ਲੱਗ ਗਈ ਹੈ ਜਿਸ ਕਾਰਨ ਉਨਾਂ ਦੀ ਰਸੋਈ ਦਾ ਬੱਜ਼ਟ ਪੂਰੀ ਤਰਾਂ ਵਿਗੜ ਗਿਆ ਹੈ ਕੁੱਝ ਔਰਤਾਂ ਨੇ ਦੱਸਿਆ ਕਿ ਸਬਜ਼ੀ ’ਚ ਪਿਆਜ ਦੀ ਮਾਤਰਾ ਘਟਾਉਣ ਕਾਰਨ ਪਿਆਜ ਦੇ ਵਾਧੇ ਦਾ ਅਸਰ ਜ਼ਾਇਕੇ ’ਤੇ ਵੀ ਪਿਆ ਹੈ।ਸੁਆਣੀਆਂ ਦਾ ਕਹਿਣਾ ਹੈ ਕਿ ਹੁਣ ਪਿਆਜ ਕੱਟਣ ਨਾਲੋਂ ਜ਼ਿਆਦਾ ਹੰਝੂ ਖਰੀਦਦਾਰੀ ਕਰਦੇ ਸਮੇਂ ਨਿਕਲ ਰਹੇ ਹਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media