Wednesday, August 5, 2026

ਬਿਨਾਂ ਅੱਗ ਲਾਏ ਕੰਬਾਈਨ ਵਾਲਾ ਫੂਸ ਖੇਤ `ਚ ਖਿੰਡਾ ਕੇ ਰੋਟਾਵੇਟਰ ਨਾਲ ਕੀਤੀ 10 ਏਕੜ ਕਣਕ ਦੀ ਬਿਜ਼ਾਈ

ਸੰਦੌੜ, 31 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਰਵਾਲੀ ਦੇ ਮੈਂਬਰ ਪੰਚਾਇਤ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ PPN3110201702ਸਮਾਜ ਸੇਵਕ ਭੁਪਿੰਦਰ ਸਿੰਘ ਸੋਹੀ ਨੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕੰਬਾਈਨ ਵਾਲਾ ਫੂਸ ਵੀ ਖੇਤ ਵਿੱਚ ਹੀ ਖਿੰਡਾ ਕੇ ਤਕਰੀਬਨ 10 ਏਕੜ ਕਣਕ ਦੀ ਬਿਜਾਈ ਰੋਟਾਵੇਟਰ ਨਾਲ ਕੀਤੀ।ਸੋਹੀ ਨੇ ਦੱਸਿਆ ਕਿ ਅਸੀਂ ਪਿਛਲੇ ਸੱਤ ਸਾਲ ਤੋਂ ਇਕੱਲੇ ਫੂਸ ਨੂੰ ਅੱਗ ਲਾ ਕੇ ਕਰਚਿਆਂ ਨੂੰ ਵਿੱਚੇ ਹੀ ਵਾਹ ਕੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰਦੇ ਹਾਂ, ਪਰ ਐਤਕੀਂ ਵੱਧਦੇ ਹੋਏ ਪ੍ਰਦੂਸ਼ਣ ਤੋਂ ਬਚਾਅ ਲਈ ਅਤੇ ਆਉਣ ਵਾਲੀਆਂ ਸਾਡੀਆਂ ਪੀੜੀਆਂ ਦੇ ਸਿਹਤ ਸੁਧਾਰ ਲਈ ਇੱਕ ਯਤਨ ਕਰਦੇ ਹੋਏ ਝੋਨੇ ਦੇ ਫੂਸ ਨੂੰ ਵਿੱਚੇ ਖਿੰਡਾ ਕੇ ਕਣਕ ਦੀ ਬਿਜਾਈ ਕੀਤੀ ਹੈ।ਸੋਹੀ ਪਿੰਡ ਦੇ ਹੋਰ ਵੀਰਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਦੇ ਰਹਿੰਦੇ ਹਨ ਕਿ ਜ਼ਿਆਦਾ ਨਹੀਂ ਤਾਂ ਇਕੱਲੇ ਫੂਸ ਨੂੰ ਹੀ ਅੱਗ ਲਾਉਣ। ਉਨਾਂ ਆਰਥਿਕ ਹਾਲਾਤਾਂ ਨਾਲ ਜੁਝ ਰਹੇ ਕਿਸਾਨ ਵੀਰਾਂ ਨੂੰ ਹੌਸਲੇ ਦਿੰਦੇ ਹੋਏ ਕਿਹਾ ਕਿ ’ਜਿੰਨਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਨੇ, ਉਨਾਂ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।’   ਉੱਨਾਂ ਨੂੰ ਕਣਕ ਬੀਜਦੇ ਹੋਏ ਦੇਖਣ ਲਈ ਪਿੰਡ ਦੇ ਕਈ ਕਿਸਾਨ ਵੀਰ ਉੱਨਾਂ ਦੇ ਖੇਤ ‘ਚ ਵੀ ਗਏ ਜਿੰਨਾਂ ਵਿਚੋਂ ਜਗਤਾਰ ਸਿੰਘ ਰਿਟਾ. ਵੀ.ਡੀ.ਓ, ਕਮਲਜੀਤ ਸਿੰਘ ਆਗੂ ਕਿਸਾਨ ਯੂਨੀਅਨ, ਮਨਜੀਤ ਸਿੰਘ ਕਹਿਲ, ਬਲਵਿੰਦਰ ਸਿੰਘ ਬਿੱਟੀ, ਰਮਨਦੀਪ ਸਿੰਘ ਦਿਉਲ ਅਤੇ ਹਰਵੇਲ ਸਿੰਘ ਸੋਹੀ ਨੇ ਵੀ ਇਸੇ ਤਰੀਕੇ ਕਣਕ ਬੀਜਣ ਦਾ ਦਿ੍ਰੜ ਇਰਾਦਾ ਬਣਾਇਆ ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply