Friday, April 10, 2026

ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸੈਮੀਨਾਰ `ਚ ਚੁਕਾਈ ਸਹੁੰ

ਅੰਮਿ੍ਤਸਰ, 31 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ ਬੀ.ਕੇ ਉਪਲ ਆਈ.ਪੀ.ਐਸ ਤੇ Bribeਡਾਇਰੈਕਟਰ ਨਗੇਸ਼ਵਰ ਰਾਓ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਰਵਿੰਦਰ ਕੁਮਾਰ ਬਖਸ਼ੀ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਲੋ ਵਿਜੀਲੈਂਸ ਜਾਗਰੂਕ ਹਫਤਾ ਮਨਾਏ ਜਾਣ ਲਈ ਜਿਲਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨਾਲ ਦਫਤਰ ਨਗਰ ਨਿਗਮ ਅੰਮ੍ਰਿਤਸਰ ਵਿਖੇ ਮੀਟਿੰਗ ਦਾ ਅਯੋਜਨ ਕਰਕੇ ਹਾਜਰੀਨ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਜੀਲੈਂਸ ਜਾਗਰੁਕ ਹਫਤਾ ਮਨਾਏ ਜਾਣ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਪ੍ਰੇਰਿਤ ਕੀਤਾ ਗਿਆ ।
ਜਿਸ ਦੀ ਲੜੀ ਵਿਚ ਆਰ ਕੇ ਬਖਸ਼ੀ ਐਸ.ਐਸ.ਪੀ ਵਲੋਂ 30 ਅਕਤੂਬਰ ਤੋਂ 4 ਨਵੰਬਰ ਤੱਕ ਵਿਜੀਲੈਂਸ ਜਾਗਰੁਕ ਹਫਤਾ ਮਨਾਏ ਜਾਣ ਲਈ ਅੱਜ ਰਿਜ਼ਨਲ ਦਫਤਰ ਕੇਨਰਾ ਬੈਂਕ ਰਣਜੀਤ ਐਵਨਿਊ ਵਿਖੇ ਬੈਂਕ ਅਧਿਕਾਰੀਆਂ ਦੇ ਸਹਿਯੋਗ ਨਾਲ ਇਕ ਸੈਮੀਨਾਰ ਅਯੋਜਿਤ ਕੀਤਾ ਗਿਆ।ਉਹਨਾ ਸੈਮੀਨਾਰ ਵਿੱਚ ਹਿੱਸਾ ਲੈ ਰਹੇ ਅਧਿਕਾਰੀਆਂ/ਕਰਮਚਾਰੀਆਂ/ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਸਬੰਧੀ ਜਾਗਰੂਕ ਕੀਤਾ ਕਿ ਰਿਸ਼ਵਤ ਰੂਪੀ ਕੋਹੜ ਨੂੰ ਸਮਾਜ ਵਿਚੋਂ ਖਤਮ ਕਰਨਾ ਚਾਹੀਦਾ ਹੈ ਅਤੇ ਇਸ ਕੋਹੜ ਨੂੰ ਆਮ ਜਨਤਾ ਦੇ ਸਹਿਯੋਗ ਤਂੋ ਬਿਨਾਂ ਖਤਮ ਨਹੀ ਕੀਤਾ ਜਾ ਸਕਦਾ।ਸੈਮੀਨਾਰ ਵਿਚ ਹਾਜ਼ਰੀਨ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਸਹੰੁ ਵੀ ਚੁਕਾਈ ਗਈ ।ਇਸ ਮੋਕੇ ਭ੍ਰਿਸ਼ਟਾਚਾਰ ਸਬੰਧੀ ਕਿਸੇ ਤਰਾਂ ਦੇ ਮਾਮਲੇ ਦੀ ਸ਼ਿਕਾਇਤ ਕਰਨ ਲਈ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲ ਫਰੀ ਨੰਬਰ 1800-1800-1000 ਐਸ.ਐਸ.ਪੀ ਵਿਜੀਲੈਂਸ ਬਿਊਰੋ ਅੰਮਿ੍ਰਤਸਰ ਦਾ ਟੈਲੀਫੋਨ ਨੰਬਰ 84375-77777 ਵੈਬਸਾਈਟ ਅਤੇ ਈਮੇਲ ਸਬੰਧੀ ਜਾਣੂ ਕਰਵਾਇਆ ਗਿਆ।ਭ੍ਰਿਸ਼ਟਾਚਾਰ ਰੋਕੂ ਐਕਟ, 1988 ਦਾ ਵੇਰਵਾ ਦਿੰਦਿਆ ਹੋਇਆ ਵਿਜੀਲੈਂਸ ਬਿਊਰੋ ਪੰਜਾਬ ਦੀ ਕਾਰਜਸ਼ੈਲੀ ਬਾਰੇ ਜਾਣੂ ਕਰਵਾ ਕੇ ਭ੍ਰਿਸ਼ਟ ਅਧਿਕਾਰੀਆ/ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਆਮ ਜਨਤਾ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।
ਇਸ ਤੋ ਇਲਾਵਾ ਆਰ ਕੇ ਬਖਸ਼ੀ ਐਸ.ਐਸ.ਪੀ ਦੀ ਸੁਪਰਵਿਜਨ ਅਧੀਨ ਅੱਜ 30-10-2017 ਨੂੰ ਜਿਲਾ ਅੰਮਿ੍ਰਤਸਰ, ਤਰਨ ਤਾਰਨ ਅਤੇ ਪਠਾਨਕੋਟ ਵਿਖੇ ਵੱਖ-ਵੱਖ ਸਥਾਨਾਂ `ਤੇ ਵਿਜੀਲੈਂਸ ਜਾਗਰੂਕ ਹਫਤਾ ਮਨਾਇਆ ਗਿਆ ਅਤੇ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਮਾਰਚ ਦਾ ਆਯੋਜਨ ਕੀਤਾ ਗਿਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply