Monday, July 6, 2026

ਮੁੱਕੇਬਾਜ਼ੀ ’ਚ ਕਾਲਜ ਵਿਦਿਆਰਥੀਆਂ ਦੀ 9ਵੀਂ ਲਗਾਤਾਰ ਜਿੱਤ

ਅੰਮ੍ਰਿਤਸਰ 31 ਅਕਤੂਬਰ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ PPN3110201710ਕਰਵਾਏ ਗਏ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕਰਕੇ ਇਤਿਹਾਸ ਰਚਿਆ ਹੈ।ਬਾਕਸਿੰਗ ਦੇ ਮੁਕਾਬਲੇ ’ਚ ਖ਼ਾਲਸਾ ਕਾਲਜ (25 ਅੰਕ) ਨੇ ਪਹਿਲਾਂ, ਲਾਇਲਪੁਰ ਖ਼ਾਲਸਾ ਕਾਲਜ (23) ਦੂਜਾ ਅਤੇ ਐਸ.ਐਸ.ਐਨ ਦੀਨਾਨਗਰ (15) ਨੇ ਤੀਜਾ ਸਥਾਨ ਹਾਸਲ ਕੀਤਾ।ਕਾਲਜ ਵਿਦਿਆਰਥੀਆਂ ਦੀ ਲਗਾਤਾਰ ਇਹ 9ਵੀਂ ਜਿੱਤ ਸੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਰਾਜਪਿੰਦਰ ਸਿੰਘ (56 ਕਿਲੋ), ਸਿਮਰਨਜੀਤ ਸਿੰਘ (60 ਕਿਲੋ), ਜੈਦੀਪ ਸਿੰਘ (64 ਕਿਲੋ), ਹਰਪ੍ਰੀਤ ਸਿੰਘ (69 ਕਿਲੋ) ਦੇ ਬਾਕਸਿੰਗ ਮੁਕਾਬਲੇ ’ਚ ਗੋਲਡ ਮੈਡਲ, ਅਜੈ ਕੁਮਾਰ (75 ਕਿਲੋ) ’ਚ ਚਾਂਦੀ ਅਤੇ ਅਕਾਸ਼ਦੀਪ (81 ਕਿਲੋ) ਅਤੇ ਸਿਕੰਦਰਬੀਰ ਸਿੰਘ (91 ਕਿਲੋ) ਨੇ ਕਾਂਸੇ ਦਾ ਤਮਗਾ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਉਕਤ ਲਗਾਤਾਰ ਨੌਵੀਂ ਜਿੱਤ ਸੀ, ਜਿਸ ਉਨ੍ਹਾਂ 4 ਸੋਨੇ, 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਹਾਸਲ ਕੀਤੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਪਿੰਦਰ ਸਿੰਘ, ਸਿਮਰਨਜੀਤ ਸਿੰਘ, ਜੈਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 18 ਤੋਂ 25 ਨਵੰਬਰ ਤੱਕ ਹੋ ਰਹੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਲਈ ਚੁਣਿਆ ਗਿਆ ਹੈ।
ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਉਨ੍ਹਾਂ ਦੇ ਸਟਾਫ ਮੈਂਬਰ ਸਾਹਿਬਾਨ, ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਵਿੱਖ ’ਚ ਵੀ ਖਿਡਾਰੀ ਨਵੇਂ ਇਤਿਹਾਸ ਸਥਾਪਿਤ ਕਰਨਗੇ।ਇਸ ਮੌਕੇ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ, ਬਲਜਿੰਦਰ ਸਿੰਘ (ਕੋਚ), ਜਗਜੀਤ ਸਿੰਘ, ਨਵਨੀਤ ਸਿੰਘ ਵੀ ਹਾਜ਼ਰ ਸਨ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply