ਅੰਮ੍ਰਿਤਸਰ 31 ਅਕਤੂਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ
ਫ਼ਾਰ ਵੂਮੈਨ ਵਿਖੇ ਪ੍ਰਿੰਸੀਪਲ ਸ: ਨਾਨਕ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਕੰਜ਼ੂਮਰ ਕੋਰਟ ਦੇ ਮੈਂਬਰ ਰਿਚਾ ਅਰੋੜਾ ਨੇ ਸ਼ਿਰਕਤ ਕੀਤਾ।ਸੈਮੀਨਾਰ ਦੌਰਾਨ ਆਪਣੇ ਭਾਸ਼ਣ ’ਚ ਮੈਡਮ ਅਰੋੜਾ ਨੇ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਅਤੇ ਹੱਕਾਂ ਸਬੰਧੀ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ।
ਆਪਣੇ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਦਿਨ-ਬ-ਦਿਨ ਔਰਤਾਂ ’ਤੇ ਹੋ ਰਹੇ ਜੁਲਮ ਵੱਧ ਰਹੇ ਹਨ, ਜਿਸ ਦਾ ਮੁੱਖ ਕਾਰਨ ਔਰਤਾਂ ਦਾ ਜਾਗਰੂਕ ਨਾ ਹੋਣਾ।ਉਨ੍ਹਾਂ ਕਿਹਾ ਕਿ ਅੱਜ ਔਰਤਾਂ ਨੂੰ ਦਾਜ, ਲੁੱਟ-ਖੋਹ ਅਤੇ ਜਬਰ-ਜਨਾਹ ਵਰਗੀਆਂ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਅੱਜ ਔਰਤ ਮਰਦ ਨਾਲੋਂ ਘੱਟ ਨਹੀਂ ਹੈ, ਇਸ ਲਈ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ, ਸਗੋਂ ਹਰੇਕ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਮਾਨਸਿਕ ਅਤੇ ਸਰੀਰਿਕ ਪੱਖੋਂ ਮਜ਼ਬੂਤ ਬਣੇ ਅਤੇ ਸੂਝਬੂਝ ਨਾਲ ਹਰ ਉਲਝਣ ਨਾਲ ਨਿਪਟਣ ਲਈ ਤਿਆਰ ਬਰ ਤਿਆਰ ਰਹੇ।
ਉਨ੍ਹਾਂ ਗ੍ਰਾਹਕਾਂ ਦੀ ਰੱਖਿਆ ਸਬੰਧੀ ਵੀ ਆਪਣੇ ਭਾਸ਼ਣ ’ਚ ਕਿਹਾ ਕਿ ਹਰੇਕ ਦੁਕਾਨਦਾਰ ਅਤੇ ਸੰਸਥਾ ਜਾਂ ਫ਼ਿਰ ਵੱਡੀਆਂ ਕੰਪਨੀਆਂ ਕੋਲੋਂ ਕੋਈ ਸਮਾਨ ਖਰੀਦਦੇ ਹਨ ਤਾਂ ਉਸ ਦਾ ਬਿੱਲ ਜਰੂਰ ਲੈਣ ਕਿਉਂਕਿ ਸਰਕਾਰ ਦੁਆਰਾ ਦਿੱਤੀ ਜਾਂਦੀ ਛੂਟ ਅਤੇ ਕੀਮਤ ਸਬੰਧੀ ਗ੍ਰਾਹਕਾਂ ਨੂੰ ਸਹੀ ਮੁੱਲ ਦਾ ਗਿਆਤ ਹੋਣਾ ਅਤਿ ਜਰੂਰੀ ਹੈ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਨੇ ਮੈਡਮ ਅਰੋੜਾ ਦਾ ਕਾਲਜ ਵਿਹੜੇ ’ਚ ਪੁੱਜਣ ’ਤੇ ਸਵਾਗਤ ਕੀਤਾ।
ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਵਿਦਿਆਰਥਣਾਂ ਦੇ ਗਿਆਨ ’ਚ ਵਾਧਾ ਕਰੇਗਾ ਅਤੇ ਉਨ੍ਹਾਂ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਦੁਕਾਨਦਾਰਾਂ ਨਾਲ ਕੀਤੀ ਜਾਂਦੀ ਖਰੀਦੋ ਫ਼ਰੋਖਤ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਜੋ ਕਿ ਵਿਦਿਆਰਥੀਆਂ ਰਾਹੀਂ ਆਮ ਲੋਕਾਂ ਦੇ ਗਿਆਨ ’ਚ ਵਾਧਾ ਕਰਦੇ ਹਨ।ਇਸ ਮੌਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media