ਜੰਡਿਆਲਾ ਗੁਰੂ, 31 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਸਰਾਂ ਰੋਡ ਰਘੂਨਾਥ ਕਾਲਜ ਲੜਕੀਆਂ ਦੇ ਨਜਦੀਕ ਮੌਜੂਦ ਇਕ
ਸ਼ੈਲਰ ਦੇ ਖਿਲਾਫ ਮੁਹੱਲਾ ਨਿਵਾਸੀਆਂ ਨੇ ਹੀਰਾ ਲਾਲ ਪੁੱਤਰ ਵਿਜੇ ਕੁਮਾਰ ਦੀ ਅਗਵਾਈ ਹੇਠ ਰੋਸ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ.ਐਸ ਪੰਨੂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਸ ਸ਼ੈਲਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੀਰਾ ਲਾਲ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿਚ ਸ਼ੈਲਰ `ਚੋਂ ਨਿਕਲਦੀ ਫੱਕ ਦੇ ਕਾਰਨ ਕਾਫੀ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਹੈ ਜਿਸ ਦਾ ਨਤੀਜਾ ਮੇਰੇ ਮਾਤਾ ਜੀ ਭੁਗਤ ਰਹੇ ਹਨ।ਉਹਨਾ ਕਿਹਾ ਕਿ ਸ਼ੈਲਰ ਦੇ ਨਾਲ ਹੀ ਚਲਦੀ ਸੜਕ ਉੱਪਰ ਰੋਜਾਨਾ ਹਜਾਰਾਂ ਰਾਹਗੀਰ ਵਾਹਨਾਂ ਆਦਿ ਤੇ ਲੰਘਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਫੱਕ ਦੀ ਮਿੱਟੀ ਪੈਣ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ।ਇਸ ਸਬੰਧੀ ਪੱਤਰਕਾਰਾਂ ਵਲੋਂ ਵਾਰ ਵਾਰ ਸ਼ੈਲਰ ਮਾਲਿਕ ਦੇ ਫੋਨ ਤੇ ਗੱਲ ਕਰਨੀ ਚਾਹੀ, ਪਰ ਓਹਨਾ ਨੇ ਫੋਨ ਨਹੀਂ ਚੁੱਕਿਆ ।
ਕੀ ਕਹਿੰਦੇ ਹਨ ਅਧਿਕਾਰੀ – ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ ਐਸ ਪਨੂੰ ਨਾਲ ਗੱਲ ਕੀਤੀ ਤਾ ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਅਧਿਕਾਰੀਆਂ ਕੋਲੋਂ ਇਸ ਸਬੰਧੀ ਰਿਪੋਰਟ ਮੰਗੀ ਹੈ।ਅੰਮ੍ਰਿਤਸਰ ਸਥਿਤ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਹਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਾਂਚ ਪੜਤਾਲ ਵਿਚ ਸ਼ੈਲਰ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਅਨੁਸਾਰ ਗਲਤ ਪਾਇਆ ਗਿਆ ਹੈ ਅਤੇ ਉਸ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media