Thursday, March 12, 2026

ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਪੱਟੀ ਇਲਾਕੇ `ਚ ਦਹਿਸ਼ਤ, ਲੋਕ ਪ੍ਰੇਸ਼ਾਨ

PPN3110201718ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਲੁੱਟ ਖੋਹ ਦੀਆਂ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।ਅੱਜ ਸਵੇਰੇ ਤੜਕਸਾਰ ਚਾਰ ਵਾਰਦਾਤਾਂ ਨੇ ਪੱਟੀ ਪੁਲਿਸ ਦੀ ਕਾਰਜ਼ ਪ੍ਰਣਾਲੀ `ਤੇ ਸਵਾਲੀਆ ਨਿਸ਼ਾਨ ਖੜਾ ਕੀਤਾ ਹੈ।
ਪਹਿਲੀ ਘਟਨਾ ਅਮੋਲਕਜੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਸਰਹਾਲੀ ਨਾਲ ਵਾਪਰੀ।ਉਨਾਂ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਪੱਟੀ ਡਿਪੂ ਵਿਚ ਮੈਕਨਿਕ ਦਾ ਕੰਮ ਕਰਦਾ ਹਾਂ ਅਤੇ ਅੱਜ ਸਵੇਰੇ 5:30 ਸਰਹਾਲੀ ਤੋ ਪੱਟੀ ਆ ਰਿਹਾ ਸੀ ਤੇ ਪਿੰਡ ਬੁਰਜ਼ ਨੇੜੇ 5 ਅਣਪਛਾਤੇ ਲੋਕਾਂ ਨੇ ਉਸ ਦਾ ਮੋਟਰ ਸਾਈਕਲ ਰੋਕਿਆ ਤੇ ਦਾਤਰ ਮਾਰ ਕੇ ਉਸੇ ਕੋਲੋ 3500 ਰੁਪਏ ਨਗਦੀ, ਮੋਬਾਇਲ ਫੋਨ ਅਤੇ ਲੋਈ ਖੋਹ ਲਈ ਅਤੇ ੇ ਮੋਟਰ ਸਾਈਕਲ ਨੰ: ਪੀ ਬੀ 46 ਡੀ 4065 ਦੀ ਭੰਨ ਤੋੜ ਕਰਕੇ ਫਰਾਰ ਹੋ ਗਏ।ਉਨਾਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਪੱਟੀ ਪੁਲਿਸ ਨੂੰ ਦੇ ਦਿੱਤੀ ਗਈ।
ਇਸੇ ਤਰਾਂ ਦੂਸਰੀ ਘਟਨਾ ਪਿੰਡ ਆਸਲ ਨੇੜੇ ਵਾਪਰੀ, ਜਿਸ ਪੰਜਾਬ ਰੋਡਵੇਜ਼ ਪੱਟੀ ਡਿਪੂ ਦੇ ਕੰਡਕਟਰ ਨੰ: 49 ਪੀ ਸੀ ਹਰਬਿੰਦਰ ਸਿੰਘ ਨਾਲ ਵਾਪਰੀ।ਉਨਾਂ ਨੇ ਦੱਸਿਆ ਕਿ ਉਹ ਸਵੇਰੇ 6:30 ਵਜ਼ੇ ਆਪਣੇ ਘਰ ਤੋਂ ਆ ਰਿਹਾ ਸੀ ਤੇ ਪਿੰਡ ਆਸਲ ਦੇ ਨੇੜੇ 3 ਅਣਪਛਾਤੇ ਲੁਟੇਰਿਆਂ ਨੇ ਉਸਨੂੰ ਰੋਕ ਲਿਆ ਅਤੇ ਉਸ ਦਾ ਬੈਗ ਜਿਸ ਵਿਚ ਕਰੀਬ 3000 ਹਜ਼ਾਰ ਰੁਪਏ ਅਤੇ ਹੋਰ ਕੀਮਤੀ ਸਮਾਨ, ਮੋਬਾਇਲ ਫੋਨ ਵੀ ਸੀ, ਖੋਹ ਕੇ ਫਰਾਰ ਹੋ ਗਏ।ਘਟਨਾ ਦੀ ਸੂਚਨਾ ਪੱਟੀ ਪੁਲਿਸ ਨੂੰ ਦਿੱਤੀ ਗਈ।ਇਸ ਮੌਕੇ ਕਾਲਾ ਸੰਧੂ, ਮਨਜੀਤ ਸਿੰਘ, ਬਲਬੀਰ ਸਿੰਘ ਆਦਿ ਹੋਰ ਸਾਥੀ ਹਾਜ਼ਰ ਸਨ।
ਇਸੇ ਤਰਾਂ ਹੀ ਤੀਸਰੀ ਘਟਨਾ ਸਬਜ਼ੀ ਵੇਚਣ ਵਾਲੇ ਨਾਲ ਵਾਪਰੀ।ਆਤਮਾ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸੰਗਵਾਂ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹਾਂ ਅਤੇ 7:00 ਵਜ਼ੇ ਕਰੀਬ ਅੱਡਾ ਸੰਗਵਾਂ ਨੇੜੇ ਹੀ ਕੁੱਝ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਦਾਤਰ ਦੀ ਨੋਕ `ਤੇ 200 ਰੁਪਏ ਨਗਦ, ਗੋਭੀ ਦਾ ਤੋੜਾ 10 ਕਿਲੋ ਅਤੇ ਹੋਰ ਸਮਾਨ ਖੋਹ ਕੇ ਫਰਾਰ ਹੋ ਗਿਆ ਹੈ।ਉਨਾਂ ਕਿਹਾ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਸੇ ਤਰਾਂ ਹੀ ਚੌਥੀ ਘਟਨਾ ਅਖਬਾਰ ਵੰਡਣ ਵਾਲੇ ਹਾਕਰ ਨਾਲ ਵਾਪਰੀ।ਮਨਦੀਪ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਹ ਅਖਬਾਰਾਂ ਵੰਡਣ ਦਾ ਕੰਮ ਕਰਦਾ ਹੈ ਅਤੇ ਪਿੰਡ ਬੁਰਜ਼ਾਂ ਨੇੜੇ ਕੁੱਝ ਲਟੇਰਿਆਂ ਨੇ ਦਾਤਰ ਦਿਖਾ ਕੇ ਉਸ  ਕੋਲੋਂ 50 ਰੁਪਏ ਦੀ ਨਗਦੀ ਅਤੇ ਹੋਰ ਸਮਾਨ ਖੋਹ ਕੇ ਫਰਾਰ ਹੋ ਗਏ।ਘਟਨਾ ਦੀ ਸੂਚਨਾ ਪੱਟੀ ਪੁਲਿਸ ਨੂੰ ਦਿੱਤੀ ਗਈ।ਉਕਤ ਘਟਨਾਵਾਂ ਵਾਪਰਨ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸੇ ਦੌਰਾਨ ਪੱਟੀ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੁੱਟਾਂ ਖੋਹਾਂ ਨੂੰ ਠੱਲ ਪਾਈ ਜਾਵੇ ਅਤੇ ਆਮ ਲੋਕਾਂ ਦਾ ਜੀਣਾ ਸੁਖਾਲਾ ਬਣਾਇਆ ਜਾ ਸਕੇ।ਇਸ ਸਬੰਧੀ ਜਦ ਡੀ.ਐਸ.ਪੀ ਪੱਟੀ ਸੋਹਣ ਸਿੰਘ ਦੇ ਮੋਬਾਇਲ `ਤੇ ਸੰਪਰਕ ਕਰਨਾ ਚਾਹਿਆ ਤਾਂ ਉਨਾਂ ਫੋਨ ਬੰਦ ਮਿਲਦਾ ਰਿਹਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply