Tuesday, November 24, 2026

ਵਿਦਿਅਕ ਅਗਵਾਈ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਵੋਕੇਸ਼ਨਲ ਕੋਰਸਾਂ ਬਾਰੇ ਦਿੱਤੀ ਜਾਣਕਾਰੀ

ਮਾਲੇਰਕੋਟਲਾ (ਸੰਦੌੜ), 3 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਦ੍ਰਿੜ੍ਹ ਨਿਸ਼ਤਾ ਅਤੇ ਨਿਰੰਤਰ ਕੋਸ਼ਿਸ਼ ਸਫਲਤਾ ਦੇ ਮੂਲ ਮੰਤਰ ਹਨ। ਇੱਕ ਆਦਰਸ਼ PPN0311201704ਵਿਦਿਆਰਥੀ ਉਹੀ ਹੁੰਦਾ ਹੈ ਜੋ ਗਿਆਨ ਪ੍ਰਾਪਤੀ ਲਈ ਸੱਚੀ ਸ਼ਰਧਾ ਅਤੇ ਲਗਨ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂ (ਲੜਕੇ) ਮਾਲੇਰਕੋਟਲਾ ਵਿਖੇ ਆਯੋਜਿਤ ਵਿਦਿਅਕ ਅਗਵਾਈ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਜਗਦੇਵ ਸਿੰਘ ਨੇ ਕੀਤਾ।ਇਸ ਮੌਕੇ ਮੁਹੰਮਦ ਤਾਰਿਕ ਸੀ.ਜੀ.ਆਰ.ਪੀ ਨੇ ਵੱਖ-ਵੱਖ ਵੋਕੇਸ਼ਨਲ ਕੋਰਸਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇੰਜਨੀਅਰ ਮੁਹੰਮਦ ਸ਼ਹਿਜ਼ਾਦ (ਬਿੰਜ਼ੋਕੀ ਖੁਰਦ) ਨੇ ਕਿੱਤਾ ਮੁੱਖੀ ਅਤੇ ਵਿਗਿਆਨ ਦੇ ਲਾਭਕਾਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਪ੍ਰੋਗਰਾਮ ਦੇ ਆਯੋਜਕ ਅਤੇ ਸਕੂਲ ਦੇ ਕੈਰੀਅਰ ਮਾਸਟਰ ਮੁਹੰਮਦ ਅਰਸ਼ਦ ਸ਼ਰੀਫ ਨੇ ਵਿਦਿਆਰਥੀ ਜੀਵਨ ਵਿੱਚ ਗਾਈਡੈਂਸ ਦੀ ਮਹੱਤਤਾ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸੰਸਥਾ ਦੇ ਇੰਚਾਰਜ਼ ਪ੍ਰਿੰਸੀਪਲ ਮੁਹੰਮਦ ਦਿਲਸ਼ਾਦ, ਸੀਨੀਅਰ ਲੈਕਚਰਾਰ ਮੁਹੰਮਦ ਰਫੀਕ ਅਤੇ ਮੈਥ ਮਾਸਟਰ ਹਰਇੰਦਰਜੀਤ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply