Saturday, October 3, 2026

ਦਸ਼ਮੇਸ਼ ਕਾਲਜ ਵਿਖੇ 2 ਰੋਜ਼ਾ ਯੁਵਕ ਮੇਲਾ ਆਯੋਜਿਤ

PPN0411201717

ਚੌਂਕ ਮਹਿਤਾ, 4 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਦਸ਼ਮੇਸ਼ ਕਾਲਜ਼ ਫ਼ਾਰ ਵਿਮਨ ਮਹਿਤਾ ਚੌਂਕ ਵਿਖੇ 2 ਰੋਜ਼ਾ ਅੰਤਰ ਕਲਾਸ ਸਲਾਨਾ ਯੁਵਕ ਮੇਲਾ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥਣਾਂ ਦੇ ਸ਼ਬਦ ਗਾਇਨ, ਕਵਿਸ਼ਰੀ, ਲੋਕ ਗੀਤ, ਗਿੱਧਾ, ਕਵਿਤਾ, ਲੈਕਚਰ, ਫ਼ੈਸੀ ਡਰੈਸ, ਸੋਲੋ ਡਾਂਸ, ਪੇਂਟਿੰਗ, ਸੁੰਦਰ ਲਿਖਾਈ, ਪਰਾਂਦਾਂ ਮੁਕਾਬਲਾ, ਮਹਿੰਦੀ ਮੁਕਾਬਲਾ ਅਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ।ਸੀਨੀਅਰ ਵਰਗ `ਚ ਬੀ.ਏ, ਬੀ.ਐਸ.ਸੀ ਅਤੇ ਬੀ.ਕਾਮ ਕਲਾਸਾ ਅਤੇ ਯੂਨੀਅਰ ਵਰਗ `ਚ +1 ਅਤੇ +2 ਕਲਾਸਾਂ ਨੇ ਹਿੱਸਾ ਲਿਆ।ਮੇਲੇ ਦੇ ਅੰਤਲੇ ਦਿਨ ਐਸ.ਪੀ. ਇੰਨਵੈਸਟੀਗੇਸ਼ਨ ਬਟਾਲਾ ਸੂਬਾ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ, ਜਿੰਨ੍ਹਾਂ ਨੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ `ਜੀ ਆਇਆਂ` ਆਖਿਆ।ਯੁਵਕ ਮੇਲੇ ਦੇ ਓਵਰ ਆਲ ਟਰਾਫ਼ੀ ਸੀਨੀਅਰ ਵਰਗ ਵਿੱਚ ਬੀ.ਏ ਭਾਗ ਤੀਜਾ ਅਤੇ ਯੂਨੀਅਰ ਵਰਗ ਵਿੱਚ +2 ਕਮਾਰਸ ਨੇ ਜਿੱਤੀ।ਇਸ ਮੌਕੇ ਜਥੇਦਾਰ ਤਰਸੇਮ ਸਿੰਘ ਤਾਹਰਪੁਰ, ਹਰਸ਼ਦੀਪ ਸਿੰਘ, ਅਡਵੋਕੇਟ ਹਰਜੋਤ ਸਿੰਘ ਮਾਨ, ਡਾ. ਅਵਤਾਰ ਸਿੰਘ ਬੁੱਟਰ, ਗਿ: ਗੁਰਸ਼ਰਨ ਸਿੰਘ, ਬਖਸ਼ੀਸ ਸਿੰਘ, ਮਾਸਟਰ ਜਸਵੰਤ ਸਿੰਘ, ਲਖਬੀਰ ਸਿੰਘ, ਕਰਮਜੀਤ ਸਿੰਘ, ਸਰਵਣ ਸਿੰਘ, ਮੋਹਨ ਸਿੰਘ ਲੰਬੜਦਾਰ, ਡਾ. ਪਰਮਜੀਤ ਸਿੰਘ ਬੋਹਝਾ, ਬਲਵੰਤ ਸਿੰਘ, ਭੁਪਿੰਦਰ ਸਿੰਘ ਅਠਵਾਲ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply