Friday, June 26, 2026

ਬੀਮਾ ਕੰਪਨੀ ਦੇ ਅਧਿਕਾਰੀਆਂ ਨਾਲ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਮੀਟਿੰਗ

ਫਾਜ਼ਿਲਕਾ, 5 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ, ਐਸ ਕੇ ਅਗਰਵਾਲ ਮਾਨਯੋਗ ਜ਼ਿਲਾਂ ਅਤੇ ਸੈਸ਼ਨਜ਼ PPN0511201707ਜੱਜ ਫਿਰੋਜ਼ਪੁਰ ਅਤੇ ਲੱਛਮਣ ਸਿੰਘ ਮਾਨਯੋਗ ਵਧੀਕ ਜ਼ਿਲਾ ਅਤੇ ਸੈਸ਼ਨਜ ਜੱਜ ਕਮ-ਚੈਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਅਗੁਵਾਈ ’ਚ ਕੇ.ਕੇ ਬਾਂਸਲ ਸਕੱਤਰ-ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਲੋਂ ਏ.ਡੀ.ਆਰ ਸੈਂਟਰ, ਫਾਜ਼ਿਲਕਾ ਵਿਖੇ ਬੀਮਾ ਕੰਪਨੀ ਦੇ ਅਧਿਕਾਰੀਆਂ ਨਾਲ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਲਈ ਮੀਟਿੰਗ ਕੀਤੀ।ਇਹ ਲੋਕ ਅਦਾਲਤਾਂ ਪੂਰੇ ਭਾਰਤ ’ਚ 9 ਦਸੰਬਰ ਨੂੰ ਹਰ ਮਸਲੇ ਲਈ ਲਗਾਈਆ ਜਾ ਰਹੀਆਂ ਹਨ।
ਮੀਟਿੰਗ ’ਚ ਕੇ.ਕੇ ਬਾਂਸਲ ਨੇ ਅਧਿਕਾਰਿਆਂ ਨੂੰ ਲੋਕ ਅਦਾਲਤਾਂ ’ਚ ਕੇਸ ਲਗਾਉਣ ਲਈ ਜਾਗਰੂਕ ਕੀਤਾ ਅਤੇ ਇਹ ਵੀ ਦੱਸਿਆ ਕਿ ਇਸ ਦੇ ਨਾਲ ਸਰਕਾਰ ਦੇ ਪੈਸੇ ਦੀ ਜਲਦੀ ਅਤੇ ਕਾਨੂੰਨੀ ਤਰੀਕੇ ਨਾਲ ਰਿਕਵਰੀ ਹੋ ਜਾਂਦੀ ਹੈ। ਇਸ ਮੀਟਿੰਗ ’ਚ ਨੈਸ਼ਨਲ ਇੰਨਸ਼ੋਅਰੈਂਸ, ਨਿਊ ਇੰਡੀਆ ਅਸ਼ੁਉਰੈਂਸ, ਯੂਨਾਈਟਿਡ ਇੰਨਸ਼ੋਅਰੈਂਸ ਦੇ ਅਧਿਕਾਰੀ ਮੌਜ਼ੂਦ ਸਨ। ਅੰਤ ’ਚ ਬਾਂਸਲ ਨੇ ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਦਸਿਆ, ਜਿਸ ਤਰਾਂ ਕਿ ਲੋਕ ਅਦਾਲਤ ’ਚ ਫੈਸਲਾ ਹੋਣ ਤੋਂ ਬਾਅਦ ਕੇਸ ’ਚ ਲੱਗੀ ਸਾਰੀ ਫੀਸ ਵਾਪਸ ਮਿਲ ਜਾਂਦੀ ਹੈ।ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ ਤੇ ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply