Tuesday, June 23, 2026

ਬਖਸ਼ੇ ਨਹੀ ਜਾਣਗੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀ – ਥਾਣਾ ਮੁੱਖੀ ਮਸੀਹ

PPN0711201711ਪੱਟੀ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਅਤੇ ਇਲਾਕੇ ਅੰਦਰ ਚੋਰੀਆਂ ਅਤੇ ਲੁੱਟ ਖੋਹਾਂ ਦੀ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਅਤੇ ਪੱਟੀ ਪੁਲਿਸ ਵੱਲੋ ਘਟਨਾਵਾਂ ਰੋਕਣ ਲਈ ਰਾਤ ਦੇ ਨਾਕੇ ਅਤੇ ਪੀ.ਸੀ.ਆਰ ਟੀਮਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ। ਉਕਤ ਵਿਚਾਰ ਨਵਂੇ ਆਏ ਥਾਣਾ ਸਿਟੀ ਮੁੱਖੀ ਤਰਸੇਮ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।ਉਨਾਂ ਕਿਹਾ ਕਿ ਉਹ ਗੁਰਦਾਸਪੁਰ ਉਹ ਬਦਲ ਕੇ ਇਥੇ ਆਏ ਹਨ ਅਤੇ ਥਾਣੇ ਆਉਣ ਵਾਲੇ ਹਰੇਕ ਨਾਗਰਿਕ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਸਵੇਰੇ ਤੇ ਸ਼ਾਮ ਵੇਲੇ 4 ਪੀ.ਸੀ.ਆਰ ਟੀਮਾਂ ਵੱਲੋ ਸ਼ਹਿਰ ਅਤੇ ਆਸ ਪਾਸ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਅਤੇ ਹੁਣ ਕਾਫੀ ਹੱਦ ਤਕ ਕਰਾਈਮ `ਤੇ ਕੰਟਰੋਲ ਹੋ ਰਿਹਾ ਹੈ। ਥਾਣਾ ਮੁੱਖੀ ਮਸੀਹ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਆਪਣਾ ਸ਼ਹਿਯੋਗ ਦੇਣ ਤਾਂ ਕਿ ਛੋਟੀ ਵੱਡੀ ਹਰ ਘਟਨਾ ਨੂੰ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਮੁੱਖੀ ਦੀਆਂ ਹਦਾਇਤਾਂ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਰਹਿਣਾ ਹੈ, ਇਸ ਲਈ ਪੱਟੀ ਸ਼ਹਿਰ ਅੰਦਰ ਨਸ਼ੇ ਦਾ ਧੰਦਾ ਕਰਨ ਵਾਲਾ ਕੋਈ ਵਿਅਕਤੀ ਵੀ ਕਾਬੂ ਆ ਗਿਆ ਤਾਂ ਉਸ ਨੂੰ ਬਖਸਿਆ ਨਹੀ ਜਾਵੇਗਾ। ਥਾਣਾ ਮੁੱਖੀ ਨੇ ਕਿਹਾ ਕਿ ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀ ਹੋਣ ਦਿੱਤਾ ਜਾਵੇਗਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply