Wednesday, September 30, 2026

ਇੰਜੀਨਅਰਿੰਗ ਕਾਲਜ ਦੇ ਫਿੳਜ਼ਨ ਮੁਕਾਬਲੇ `ਚ ਗ੍ਰੇਸ ਸਕੂਲ ਅੱਵਲ

ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੰਮ੍ਰਿਤਸਰ ਇੰਜੀਨਅਰਿੰਗ ਕਾਲਜ ਵਿੱਚ ਹੋਏ ਫਿਊਜਨ ਮੁਕਾਬਲੇ ਵਿੱਚ ਗਰੇਸ ਸੀਨੀਅਰ PPN0711201724ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ਼ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਨੇ ਇਸ ਨੂੰ ਇੱਕ ਵੱਡੀ ਉਪਲੱਬਧੀ ਦੱਸਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਤੋਂ ਇਲਾਵਾ ਪੜਾਈ ਵਿੱਚ ਵੀ ਬਹੁਤ ਮੱਲਾਂ ਮਾਰ ਰਹੇ ਹਨ ਅਤੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।ਕੁੱਝ ਦਿਨ ਪਹਿਲਾ ਹੋਏ ਕਰਾਟੇ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਵਿਦਿਆਰਥੀਆ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਫਿਊਜ਼ਨ ਮੁਕਾਬਲੇ ਵਿੱਚ ਕੋਲਾਜ ਮੇਕਿੰਗ ਤੇ ਜੰਕਯਾਰਡ ਨੂੰ ਵਰਤੋਂ ਵਿੱਚ ਲਿਆਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਮੈਡਲ ਤੇ ਪ੍ਰਮਾਣ ਪੱਤਰ ਵੀ ਹਾਸਿਲ ਕੀਤੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ.ਐਸ ਰੰਧਾਵਾ ਤੇ ਸਕੂਲ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply