ਜੰਡਿਆਲਾ ਗੁਰੂ, 7 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੇਸ਼ੁਮਾਰ ਧੁੰਦ ਕਾਰਨ ਜੀ.ਟੀ ਰੋਡ ਜੰਡਿਆਲਾ ਗੁਰੂ ਛਾਉਣੀ ਨੇੜੇ ਇੱਕ ਸੜਕ ਹਾਦਸੇ ਵਿੱਚ
ਓਵਰਲੋਡ ਟਰੱਕ ਨੇ ਮੋਟਰਸਾਈਕਲ `ਤੇ ਸਵਾਰ ਦਾਦੇ ਪੋਤਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਪ੍ਰਪਤ ਜਾਣਕਾਰੀ ਅਨੁਸਾਰ ਪਿੰਡ ਦੇਵੀਦਾਸਪੁਰਾ ਦੇ ਸਾਬਕਾ ਸਰਪੰਚ ਮੋਟਰਸਾਈਕਲ ਨੰ: ਪੀ ਬੀ 02 ਏ ਯੂ 8679 ਆਪਣੇ ਦੋ ਪੋਤਰਿਆਂ ਨੂੰ ਲੈ ਕੇ ਸਕੂਲ ਛੱਡਣ ਜਾ ਰਹੇ ਸਨ ਕਿ ਜੀ.ਟੀ ਰੋਡ ਉਪਰ ਇੱਕ ਓਵਰਲੋਡ ਟਰੱਕ ਨੰ: ਪੀ ਬੀ 05 ਆਰ 9796 ਨੇ ਉਹਨਾ ਨੂੰ ਸਾਇਡ ਮਾਰ ਦਿੱਤੀ ਜਿਸ ਨਾਲ ਦਾਦਾ ਅਤੇ ਇੱਕ ਪੋਤਰਾ ਇੱਕ ਸਾਇਡ ਤੇ ਅਤੇ ਦੂਸਰਾ ਪੋਤਰਾ ਦੂਜੀ ਸਾਇਡ ਡਿੱਗ ਪਿਆ ਤੇ ਉਸ ਉਪਰੋ ਟਰੱਕ ਲੰਘ ਗਿਆ। ਜਿਸ ਕਾਰਨ ਨੌਂਵੀ ਜਮਾਤ ਵਿੱਚ ਪੜਦੇ ਵਿਦਿਆਰਥੀ ਉਦਮਪ੍ਰਤਾਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਕੇ ਡਰਾਇਵਰ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media