Tuesday, May 6, 2025
Breaking News

ਸਰਹੱਦ ਤੋ— 17 ਕਿਲੋ ਹੈਰੋਇਨ ਤੇ ਅਸਲਾ ਬਰਾਮਦ

22011413

ਅਟਾਰੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) –  ਭਾਰਤ-ਪਾਕਿ ਸਰਹੱਦ ਤੋ— 85 ਕਰੋੜ ਦੀ 17 ਕਿਲੋ ਹੈਰੋਇਨ ਅਤੇ 2 ਪਿਸਤੌਲ, 8 ਜ਼ਿੰਦਾ ਕਾਰਤੂਸ, ਇਕ ਪਾਕਿਸਤਾਨੀ ਮੋਬਾਈਲ ਅਤੇ ਇਕ ਪਾਕਿਸਤਾਨੀ ਸਿਮ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ।ਸੀਮਾ ਸੁਰੱਖਿਆ ਬਲ ਦੇ ਆਈ. ਜੀ. ਏ. ਕੇ. ਤੋਮਰ ਨੇ ਦੱਸਿਆ ਕਿ 163 ਬਾਟਾਲੀਅਨ ਦੇ ਜਵਾਨਾ— ਨੇ ਗਸ਼ਤ ਦੌਰਾਨ ਪਿਲਰ ਨੰ: 112/11 ਦੇ ਨੇੜੇ ਸਵੇਰੇ ਪੰਜ ਕੁ ਵਜੇ ਦੇ ਕਰੀਬ ਹਿਲਜੁਲ ਮਹਿਸੂਸ ਕੀਤੀ ਤਾ— ਉਨ੍ਹਾ— ਨੇ ਲਲਕਾਰਾ ਮਾਰਿਆ ਤਾਂ, ਉਸ ਪਾਸਿਓਂ ਜਵਾਨਾ— ਤੇ ਫਾਇਰਿੰਗ ਸ਼ੂਰੂ ਹੋ ਗਈ।ਜਿਸ ਦੇ ਜਵਾਬੀ ਵਿੱਚ ਜਵਾਨਾ— ਨੇ ਵੀ  ਫਾਇਰਿੰਗ ਕੀਤੀ ਤਾਂ ਦੋਵਾਂ ਮੁਲਕਾਂ ਦੇ  ਸਮਗਲਰ ਹਨੇਰੇ ਅਤੇ ਧੁੰਦ ਦਾ ਲਾਭ ਲੈਂਦਿਆਂ ਭੱਜਣ ਵਿਚ ਸਫਲ ਹੋ ਗਏ। ਬਾਰਡਰ ਸਕਿਓਰਟੀ ਫੋਰਸ ਦੇ ਜਾਨਾਂ ਨੇ ਜਦ ਸਵੇਰ ਵੇਲੇ ਭਾਲ ਦੀ ਕਾਰਵਾਈ ਸ਼ੁਰੂ ਕੀਤੀ ਤਾਂ— ਸਰਹੱਦ ਦੇ ਉਰਲੇ ਪਾਸੇ ਤੋ— ਕੱਪੜੇ ਵਿਚ ਬੰਨ੍ਹੀ 85 ਕਰੋੜ ਰੁਪਏ ਮਜੁੱਲ ਦੀ 17 ਕਿਲ੍ਹੋ ਹੈਰੋਇਨ ਮਿਲੀ ਹੈ£ ਆਈ. ਜੀ. ਤੋਮਰ ਕਿਹਾ ਕਿ ਹੈਰੋਇਨ ਦੇ ਨਾਲ ਹੀ ਇੱਕ ਪਾਕਿਸਤਾਨੀ ਸਿਮ ਅਤੇ ਇਕ ਮੋਬਾਈਲ ਮਿਲਿਆ ਅਤੇ ਕੰਡਿਆਲੀ ਤਾਰ ਤੋ— ਪਾਰਲੇ ਪਾਸੇ 32 ਬੋਰ ਦਾ ਪਿਸਤੌਲ ਤੇ ਇਕ 12 ਬੋਰ ਦਾ ਦੇਸੀ ਪਿਸਤੌਲ ਅਤੇ 8 ਰਾ—ਉਡ, ਇਕ ਮੈਗਜ਼ਿਨ ਅਤੇ ਤਾਰਾ— ਤੋ— ਹੈਰੋਇਨ ਪਾਰ ਕਰਨ ਲਈ ਵਰਤਿਆ ਗਿਆ 15 ਫੁੱਟ ਲੰਮਾ ਪਾਇਪ ਬਰਾਮਦ ਹੋਇਆ। ਉਨਾਂ ਨੇ ਦੱਸਿਆ ਕਿ ਸੀਮਾ ਸਰੁੱਖਿਆ ਬਲ ਵੱਲੋ— ਧੁੰਦ ਦੇ ਦਿਨਾ— ਵਿੱਚ ਸਮਗਲਰਾ— ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਅਲਰਟ ਨਾਲ  ਸਫਲਤਾ ਮਿਲੀ ਹੈ।

Check Also

ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …

Leave a Reply