
ਅੰਮ੍ਰਿਤਸਰ, 21 ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੀ ਗਰਾਊਂਡ ‘ਚ ਅੱਜ ਦੂਸਰੀ ਪੰਜਾਬ ਏਅਰ ਸਕਾਡਰਨ ਦੇ ਐੱਨ. ਸੀ. ਸੀ. ਵਿੰਗ ਵੱਲੋਂ ਆਯੋਜਿਤ ਇਕ ‘ਏਅਰ ਸ਼ੋਅ’ ਦੌਰਾਨ ਮਿੰਨੀ ਹੈਲੀਕਾਪਟਰ ਅਤੇ ਗਲਾਈਡਰ ਦੀਆਂ ਕਲਾਬਾਜ਼ੀਆਂ ਦੇ ਅਨੋਖੇ ਕਰਤਵ ਵੇਖਣ ਨੂੰ ਮਿਲੇ। ਬ੍ਰਿਗੇਡੀਅਰ ਬਲਵਿੰਦਰ ਸਿੰਘ ਸੈਨਾ ਮੈਡਲ ਅਤੇ ਪ੍ਰੋ: ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸ਼ੋਅ ਦੌਰਾਨ ਐੱਨ. ਸੀ. ਸੀ. ਕੈਡਿਟਾਂ ਨੇ ਏਅਰ ਫ਼ੋਰਸ ਦੇ ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ‘ਚ ਹਵਾਈ ਕਲਾਬਾਜ਼ੀਆਂ ਵਿਖਾਕੇ ਖ਼ੂਬ ਵਾਹ-ਵਾਹ ਖੱਟੀ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੁਆਰਾ ਕਰਵਾਏ ਇਸ ਸ਼ੋਅ ਦੌਰਾਨ ੪ ਪ੍ਰਕਾਰ ਦੇ ਮਾਡਲ ਜਹਾਜ਼ਾਂ ਜਿਨ੍ਹਾਂ ‘ਚ ਐਕਸਾਈਟ-46 , ਪਾਵਰ ਅਤੇ ਗਲਾਈਡਰ ਦੀ ਮਦਦ ਨਾਲ ਹਵਾਈ ਕਲਾਬਾਜ਼ੀਆਂ ਦੇ ਵਿੰਗ ਓਵਰ, ਲੂਪਸ, ਰੋਲ, ਸਪਿਨ ਅਤੇ ੮ ਅੱਖ਼ਰ ਬਣਾਉਣ ਦੇ ਕਰਤਬ ਵੇਖਣ ਨੂੰ ਮਿਲੇ। ਇਸ ਸ਼ੋਅ ਦੌਰਾਨ ਮੁੱਖ ਮਹਿਮਾਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਬੀ. ਕੇ. ਰਮਾਲਾ, ਕਮਾਂਡਿੰਗ ਅਫ਼ਸਰ ਵਿਕਰਮ ਉੱਪਲ ਨੇ ਕਿਹਾ ਕਿ ਇਹ ਸ਼ੋਅ ਐਨ. ਸੀ. ਸੀ. ਦੇ ਐਨਰੋਲਮੈਂਟ ਅਤੇ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਕੀਤਾ ਗਿਆ। ਸ੍ਰੀ ਰਮਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ੋਅ ਵਿਦਿਆਰਥੀਆਂ ਤੇ ਆਮ ਲੋਕਾਂ ‘ਚ ਭਾਰਤੀ ਹਵਾਈ ਸੈਨਾ ਪ੍ਰਤੀ ਦਿਲਚਸਪੀ ਨੂੰ ਵਧਾਉਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦੇ ਐਨ. ਸੀ. ਸੀ. ਕੇਅਰ ਟੇਕਰ, ਪ੍ਰੋ: ਜੀ. ਐਸ. ਮੱਲ੍ਹੀ, ਉਪਿੰਦਰ ਸਿੰਘ ਔਲਖ, ਡਾ. ਗੁਰਵੇਦ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਇਕਬਾਲ ਸਿੰਘ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media