Monday, June 1, 2026

ਡਾ. ਕ੍ਰਿਤਿਕਾ ਨੰਦਾ ਦੀ ਸਫਲਤਾ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਮਜ਼ਬੂਤੀ ਦਿੱਤੀ – ਜੀ.ਕੇ

PPN0911201711ਨਵੀਂ ਦਿੱਲੀ, 9 ਨਵੰਬਰ (ਪੰਜਾਬ ਪੋਸਟ ਬਿਊਰੋ) –  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੌਮੀ ਰਾਜਧਾਨੀ ਦੇ ਸਾਕੇਤ ਸਥਿਤ ਸੁਪਰਸਪੈਸ਼ਲਿਟੀ ਹਸਪਤਾਲ (ਮੈਕਸ) ’ਚ ਸੇਵਾ ਨਿਭਾਅ ਰਹੇ ਡਾ. ਕ੍ਰਿਤਿਕਾ ਨੰਦਾ (ਬੇਟੀ ਮਰਹੂਮ ਪੁਸ਼ਪਿੰਦਰ ਸਿੰਘ ਮੈਂਬਰ ਦਿੱਲੀ ਘੱਟ ਗਿਣਤੀ ਕਮਿਸ਼ਨ) ਨੂੰ ਸੁਸਾਇਟੀ ਆਫ ਐਮਰਜੈਂਸੀ ਮੈਡਿਸਿਨ ਇੰਡੀਆ (ਸੇਮੀ) ਦੁਆਰਾ ਦਿੱਲੀ-ਐਨਸੀਆਰ ਲਈ ‘ਸਟੇਟ ਅਚੀਵਰ’ ਐਵਾਰਡ ਮਿਲਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਧੀਆਂ ਨੂੰ ਕੁੱਝ ਭੰਡੀ ਸੋਚ ਵਾਲੇ ਲੋਕ ਖ਼ੁਦ ’ਤੇ ਭਾਰ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਆਪਣੀ ਸੋਚ ਬਦਲਣ ਲਈ ਇਕ ਵਾਰ ਡਾ. ਕ੍ਰਿਤਿਕਾ ਦੀ ਸਫਲਤਾ ਨੂੰ ਦੇਖਣਾ ਚਾਹੀਦਾ ਹੈ ਤਾਂ ਕਿ ਸਾਡੀ ਧੀਆਂ ਕਿਸੇ ਨੂੰ ਭਾਰ ਨਾ ਲੱਗਣ ।ਪ੍ਰਧਾਨ ਜੀ.ਕੇ ਨੇ ਕਿਹਾ ਕਿ ਕਿਸੇ ਮਰੀਜ਼ ਨੂੰ ਐਮਰਜੈਂਸੀ ਵੇਲੇ ਹਸਪਤਾਲ ਲਿਆਏ ਜਾਣ ਸਮੇਂ ਤੁਰੰਤ ਦਿੱਤੀ ਜਾਣ ਵਾਲੀ ਐਮਰਜੈਂਸੀ ਮੈਡੀਸਨ ਟ੍ਰੀਟਮੈਂਟ ਦੇ ਖੇਤਰ ’ਚ ਡਾ. ਕ੍ਰਿਤਿਕਾ ਨੇ ਜੋ ਮੁਕਾਮ ਆਪਣੀ ਛੋਟੀ ਜਿਹੀ ਉਮਰ ’ਚ ਪ੍ਰਾਪਤ ਕੀਤਾ ਹੈ ਉਸ ਨਾਲ ਨਾ ਸਿਰਫ ਸਿੱਖ ਕੌਮ ਦਾ ਮਸਤਕ ਉਚਾ ਹੋਇਆ ਹੈ ਬਲਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਵੀ ਮਜ਼ਬੂਤੀ ਪ੍ਰਦਾਨ ਹੋਈ ਹੈ। ਡਾ. ਕ੍ਰਿਤਿਕਾ ਦੀ ਉਪਲੱਬਧੀ ਨੂੰ ਦੇਖ ਕੇ ਹਰ ਮਾਪੇ ਆਪਣੀ ਧੀਅ ਨੂੰ ਉਸ ਦੇ ਵਰਗਾ ਹੋਣਹਾਰ ਬਣਦਾ ਦੇਖਣਾ ਚਾਹੇਗਾ। ਮਨਜੀਤ ਸਿੰਘ ਜੀ.ਕੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਹਸਪਤਾਲਾਂ ’ਚ ਮਰੀਜਾਂ ਦੀ ਸਹੂਲੀਅਤ ਲਈ ਕੀਤੇ ਜਾ ਰਹੇ ਆਧੁਨਿਕੀਕਰਨ ਲਈ ਡਾ. ਕ੍ਰਿਤਿਕਾ ਦੇ ਤਜ਼ਰਬੇ ਦਾ ਲਾਹਾ ਲੈਣ ਅਤੇ ਉਨ੍ਹਾਂ ਨੂੰ ਛੇਤੀ ਹੀ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡਾ. ਕ੍ਰਿਤਿਕਾ ਨੰਦਾ ‘ਪੁਸ਼ਪਿੰਦਰ ਸਿੰਘ ਮੈਮੋਰੀਅਲ ਟ੍ਰਸੱਟ’’ ਦਾ ਵੀ ਸੰਚਾਲਨ ਕਰਦੀ ਹੈ। ਟ੍ਰਸੱਟ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਕਈ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਮੁਫ਼ਤ ਮੁਹੱਈਆ ਕਰਾਈ ਜਾਂਦੀਆਂ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply