ਹਰਚੋਵਾਲ (ਗੁਰਦਾਸਪੁਰ), 9 ਨਵੰਬਰ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਕਸਬਾਂ ਹਰਚੋਵਾਲ ਵਿਖੇ ਨੋਸਰਬਾਜ ਵਿਅਕਤੀ ਵਲੋ ਮੀਟ ਅਤੇ ਫਲ ਫਰੂਟ ਦੀ ਖ੍ਰਰੀਦਾਰੀ ਕਰਨ ਉਪਰੰਤ ਧੋਖੇ ਨਾਲ ਤਿੰਨ ਹਜ਼ਾਰ ਰੁਪਏ ਲੈ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਜਾਣਕਾਰੀ ਅਨੁਸਾਰ ਜਸਬੀਰ ਪੁੱਤਰ ਦਲੀਪ ਸਿੰਘ ਵਾਸੀ ਬਸਰਵਾਂ ਜੋ ਹਰਚੋਵਾਲ ਦੇ ਚੋਕ ਅੰਦਰ ਮੀਟ ਦੀ ਦੁਕਾਨ ਕਰਦਾ ਹੈ ਦੇ ਕੋਲ ਬੀਤੇ ਦਿਨ ਦੁਪਹਿਰ ਦੇ ਸਮਂੇ ਇੱਕ ਵਿਅਕਤੀ ਆਇਆ ਜੋ ਵਿਆਹ ਦੀ ਪਾਰਟੀ ਕਰਨ ਨੂੰ ਲੈ ਕੇ 10 ਕਿਲੋ ਬੱਕਰੇ ਦਾ ਮੀਟ 8 ਕਿਲੋ ਮੁਰਗਾ 10 ਕਿਲੋ ਮੱਛੀ ਪੈਕ ਕਰਨ ਲਈ ਕਿਹਾ।ਜਦ ਦੁਕਨਦਾਰ ਨੇ ਸਾਰਾ ਸਮਾਨ ਪੈਕ ਕਰ ਦਿੱਤਾ ਤਾਂ ਇਹ ਵਿਅਕਤੀ ਕਹਿਣ ਲੱਗਾ ਕੇ ਉਨਾਂ ਨੂੰ ਫਲ ਫਰੂਟ ਦੀ ਟੋਕਰੀ ਤੋਂ ਇਲਾਵਾ ਮਿਠਾਈ ਵੀ ਚਾਹੀਦੀ ਹੈ।ਇਹ ਸਾਰਾ ਸਮਾਨ ਵੀ ਲੈ ਦਿਓੁ।ਜਦ ਮੀਟ ਦੁਕਨਦਾਰ ਨੇ ਸਾਰਾ ਸਮਾਨ ਵੀ ਵੱਖ ਵੱਖ ਦੁਕਾਨਾਂ ਤੋਂ ਪੈਕ ਕਰਵਾ ਦਿੱਤਾ ਤਾਂ ਬਆਦ ਚ ਕਹਿਣ ਲੱਗਾ ਉਸ ਨੂੰ 3000/- ਰੁਪਏ ਦੇ ਦਿਓੁ।ਬਾਕੀ ਮੀਟ ਦਾ ਹਿਸਾਬ ਕਰਨ ਉਪਰੰਤ ਇਹ ਪੈਸੇ ਵਾਪਸ ਕਰ ਦਿੱਤੇ ਜਾਣਗੇ।ਜਦ ਪੈਸੇ ਲੈ ਲਏ ਤਾਂ ਮੀਟ ਵਾਲੇ ਦੁਕਨਦਾਰ ਨੂੰ ਇਹ ਵਿਅਕਤੀ ਕਹਿਣ ਲੱਗਾ ਕੇ ਦੋ ਹਜ਼ਾਰ ਦਾ ਇੱਕ ਨੋਟ ਪਾਟਾ ਹੋਇਆ, ਇਸ ਨੂੰ ਜੋੜਨ ਲਈ ਦੁਕਾਨ ਤੋਂ ਟਿਉੂਬ ਫੜ ਲਿਆਓ।ਜਦ ਦੁਕਾਨਦਾਰ ਟਿਊਬ ਲੈਣ ਲਈ ਗਿਆ ਤਾਂ ਇਹ ਠੱਗ ਨੋਜਵਾਨ ਆਪਣੇ ਸਾਥੀ ਨਾਲ ਗੱਡੀ `ਚ ਬੈਠ ਕੇ ਫਰਾਰ ਹੋ ਗਿਆ ਅਤੇ ਪੈਕ ਕਰਵਾਇਆ ਬਾਕੀ ਸਮਾਨ ਉਥੇ ਛੱਡ ਗਿਆ।ਇਸ ਅਨੋਖੀ ਠੱਗੀ ਦੀ ਘਟਨਾ ਇਲਾਕੇ ਦੇ ਦੁਕਨਦਾਰਾਂ `ਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media