ਜੰਡਿਆਲਾ ਗੁਰੂ, 12 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਆਮ ਆਦਮੀ ਪਾਰਟੀ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਢਾਂਚਾ ਐਲਾਨੇ ਜਾਣ `ਤੇ ਜੰਡਿਆਲਾ ਗੁਰੂ ਤੋਂ ਚੋਣ ਲੜ ਚੁੱਕੇ ਹਰਭਜਨ ਸਿੰਘ ਈ.ਟੀ.ਓ ਵੱਲੋਂ ਨਵ-ਨਿਯੁਕਤ ਅਹੁੱਦੇਦਾਰਾਂ ਦਾ ਸਵਾਗਤ ਕਰਨ ਲਈ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਉਨਾਂ ਨੇ ਨਵ ਨਿਯੁੱਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਹਾਈ ਕਮਾਂਡ ਦਾ ਧੰਨਵਾਦ ਕੀਤਾ।ਹਰਭਜਨ ਸਿੰਘ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਨੇ ਫਰਵਰੀ 2017 ਦੀਆਂ ਚੋਣਾਂ ਦੋਰਾਨ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਨੂੰ ਭਰਵਾਂ ਹੰਗਾਰਾ ਦਿੱਤਾ ਸੀ ਅਤੇ ਅਗੋਂ ਵੀ ਸਹਿਯੋਗ ਦੀ ਆਸ ਹੈ।ਹਲਕੇ ਦੀ ਟੀਮ ਨੇ ਇਸ ਸਮੇਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ।
ਨਵੇਂ ਬਣੇ ਅਹੁਦੇਦਾਰਾਂ ਵਿੱਚ ਸਰਬਜੀਤ ਸਿੰਘ ਡਿੰਪੀ ਜਿਲ੍ਹਾ ਵਾਇਸ ਪ੍ਰਧਾਨ, ਬਲਰਾਜ ਸਿੰਘ ਤਰਸਿੱਕਾ ਜਿਲ੍ਹਾ ਜਨਰਲ ਸਕੱਤਰ, ਸਵਰਨ ਸਿੰਘ ਗਹਿਰੀ ਮੰਡੀ ਜਨਰਲ ਸਕੱਤਰ, ਕੁੱਲਵੰਤ ਸਿੰਘ ਸੰਗਰਾਵਾਂ ਜਾਇੰਟ ਸਕੱਤਰ, ਸੁੱਖਦੇਵ ਸਿੰਘ ਸਰਜਾ ਜਾਇੰਟ ਸਕੱਤਰ, ਅਨਮੋਲ ਸਿੰਘ ਛਾਪਾ ਜਾਇੰਟ ਸਕੱਤਰ, ਅਮਨਦੀਪ ਸ਼ਿੰਘ ਧੀਰੇਕੋਟ ਬਲਾਕ ਪ੍ਰਧਾਨ ਜੰਡਿਆਲਾ ਗੁਰੁ, ਜਗਦੀਸ਼ ਸਿੰਘ ਬਿੱਟੂ ਕੋਟਲਾ ਬਲਾਕ ਪ੍ਰਧਾਨ ਤਰਸਿੱਕਾ, ਅੰਗਰੇਜ ਸਿੰਘ ਗੱਗੜਭਾਣਾ ਬਲਾਕ ਪਰਧਾਨ ਮਹਿਤਾ ਦੇ ਨਾਮ ਸ਼ਾਮਲ ਹਨ।ਇਸ ਮੌਕੇ ਬਲਜੀਤ ਸਿੰਘ ਸੰਗਰਾਵਾ, ਅਮੋਲਕ ਸਿੰਘ ਨਰੈਣਗੜ, ਅਜੈਬ ਸਿੰਘ ਗਗੜਭਾਣਾ, ਜਸਵੰਤ ਸਿੰਘ ਗਗੜਭਾਣਾ, ਹਰਪਾਲ ਕੌਰ ਗਹਿਰੀ ਮੰਡੀ, ਬਾਪੂ ਅਜੈਬ ਸਿੰਘ ਧੀਰੇਕੋਟ, ਬਲਰਾਜ ਸਿੰਘ ਬੰਡਾਲਾ, ਮਨਦੀਪ ਸਿੰਘ ਧਰਦਿਓ, ਬਲਜੀਤ ਕੌਰ ਪੱਲਾ, ਤੇਜਬੀਰ ਸਿੰਘ ਦਾਖਲਾ, ਸੰਤੋਖ ਸਿੰਘ ਦੇਵੀਦਾਪੁਰਾ, ਨਰੇਸ਼ ਪਾਠਕ ਜੰਡਿਆਲਾ ਗੁਰੂ, ਓਕਾਂਰ ਸਿੰਘ ਕੰਡਾ, ਬੁੱਧ ਸਿੰਘ ਰਾਣਾਕਾਲਾ, ਸੂਬੇਦਾਰ ਸ਼ਨਾਖ ਸਿੰਘ, ਸੁੱਖਵਿੰਦਰ ਸਿੰਘ ਸੋਨੀ, ਸਤਿੰਦਰ ਸਿੰਘ, ਇਸ਼ੂ ਉਪਲ ਅਤੇ ਬਲਜਿੰਦਰ ਸਿੰਘ ਬੁੱਟਰ ਆਦਿ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media