ਜੰਡਿਆਲਾ ਗੁਰੂ, 12 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪਿੰਡ ਧਾਰੜ ਵਿਖੇ ਹਰ ਸਾਲ ਦੀ ਤਰਾਂ ਪੀਰ ਬਾਬਾ ਹਸ਼ਨਸ਼ਾਹ ਅਲੀ ਦੀ ਦਰਗਾਹ `ਤੇ 18ਵਾਂ ਸਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਤੋ ਇੱਕ ਦਿਨ ਪਹਿਲਾਂ ਰਾਤ ਅੰਮ੍ਰਿਤਸਰ ਜਿਲ੍ਹੇ ਦੇ ਮਸ਼ਹੂਰ ਕੱਵਾਲ ਬਖਸ਼ੀ ਵੱਲੋਂ ਕਵਾਲ ਪੇਸ਼ ਕੀਤੇ ਗਏ ਅਤੇ ਰਾਧੇ ਅਲਮਸਤ ਵੱਲੋਂ ਸੂਫੀ ਗਾਣਿਆਂ ਤੇ ਕੋਰੀਓਗ੍ਰਾਫੀ ਕਰਕੇ ਸੰਗਤਾਂ ਦਾ ਮਨੋਰੰਜਨ ਕੀਤਾ। ਮੇਲੇ ਵਾਲੇ ਦਿਨ ਪੰਜਾਬ ਦੇ ਉਘੀ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ, ਸ਼ੰਮੀ ਖਾਨ ਤੇ ਕਿਰਨ ਰੰਧਾਵਾ, ਸਤਨਾਮ ਮਜੀਠੀਆ, ਅਰਸ਼ ਮੁਥੁਰ, ਰੋਮੀ ਗਿੱਲ, ਬੂਟਾ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗਾਣਿਆ ਰਾਹੀਂ ਲੋਕਾਂ ਨੂੰ ਗੀਤਾਂ ਨਾਲ ਨਿਹਾਲ ਕੀਤਾ।ਕਮੇਡੀ ਕਲਾਕਾਰ ਸੁਦੇਸ਼ ਵਰਪਾਲ ਵੱਲੋਂ ਕਮੇਡੀ ਕਰਕੇ ਲੋਕਾਂ ਨੰੁ ਹੱਸਣ ਲਈ ਮਜਬੂਰ ਕੀਤਾ।ਇਸ ਮੋਕੇ ਮੁੱਖ ਮਹਿਮਾਨ ਵੱਜੋਂ ਪੁੱਜੇ ਪੰਜਾਬ ਦੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਦਾ ਮੇਲਾ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰਪ੍ਰੀਤ ਸਿੰਘ ਲਾਡਾ, ਜਸਪਾਲ ਸ਼ਰਮਾ, ਪਿੰਡ ਦੇ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਕਵਲਜੀਤ ਸਿੰਘ, ਬਲਵੰਤ ਸਿੰਘ ਵਿਰਕ ਪ੍ਰਧਾਨ ਕੌਆਪਰੇਟਿਵ ਸੁਸਾਇਟੀ, ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਪ੍ਰਿੰਸੀਪਲ ਪਲਵਿੰਦਰਪਾਲ ਸਿੰਘ, ਹਰਵਿੰਦਰ ਸਿੰਘ ਲਾਡੀ, ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਲਹੌਰੀਆ, ਆਸ਼ੂ ਵਿਨਾਇਕ, ਸੰਜੀਵ ਕੁਮਾਰ ਹੈਪੀ, ਸੰਜੀਵ ਸ਼ੰਗਾਰੀ, ਲਾਲੀ ਖਾਦ ਵਾਲਾ, ਸੰਜੀਵ ਕੁਮਾਰ, ਗਿੰਨੀ ਬਾਠ,ਸੰਦੀਪ ਸਿੰਘ ਚੇਅਰਮੈਨ ਵਾਲਮੀਕ ਸਮਾਜ ਪੰਜਾਬ, ਸਤਨਾਮ ਸਿੰਘ ਬਿੱਲਾ, ਸਿਮਰਨਜੀਤ ਸਿੰਘ, ਸੁੱਖਦੇਵ ਸਿੰਘ ਮੈਂਬਰ, ਤਰਨਦੀਪ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media