Saturday, October 3, 2026

ਗੁ: ਸਿੰਘ ਸਭਾ ਬੇਰ ਵਾਲਾ ਖੂਹ ਮਹਿਤਾ ਵਿਖੇ ਗੁਰਮਤਿ ਸਮਾਗਮ

PPN1211201706ਚੌਂਕ ਮਹਿਤਾ, 12 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਿੱਖ ਪੰਥ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵਾਂ ਮਹਾਨ ਗੁਰਮਤਿ ਸਮਾਗਮ ਸਥਾਨਕ ਬਟਾਲਾ ਰੋਡ ਸਥਿਤ ਗੁ: ਸਿੰਘ ਸਭਾ ਬੇਰ ਵਾਲਾ ਖੂਹ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਾਮ ਦੇ ਭਾਰੀ ਦੀਵਾਨ ਸਜਾਏ ਗਏ। ਜਿਸ ਵਿੱਚ ਗੁ: ਸਰਾਂ ਬਾਬਾ ਗੁਰਦਿੱਤ ਸਿੰਘ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਣਧੀਰ ਸਿੰਘ ਤੇ ਨਿਸ਼ਕਾਮ ਕੀਰਤਨੀ ਜਥਾ ਮਹਿਤਾ ਚੌਂਕ ਤੋਂ ਇਲਾਵਾ ਪੰਥ ਦੇ ਮਹਾਨ ਕਥਾਵਾਚਕ ਭਾਈ ਪ੍ਰਗਟ ਸਿੰਘ ਤਿੰਮੋਵਾਲ, ਗਿਆਨੀ ਕੁਲਵਿੰਦਰ ਸਿੰਘ ਐਮ.ਏ ਦੇ ਢਾਡੀ ਜਥੇ ਅਤੇ ਗਿਆਨੀ ਇੰਦਰ ਸਿੰਘ ਮੰਡਿਆਲਾ ਦੇ ਕਵੀਸ਼ਰੀ ਜਥੇ ਨੇ ਆਈਆਂ ਸੰਗਤਾਂ ਨੂੰ ਸ਼ਬਦ ਕੀਰਤਨ, ਢਾਡੀ ਵਾਰਾਂ ਤੇ ਕਵੀਸ਼ਰੀ ਸੁਣਾ ਕੇ ਨਿਹਾਲ ਕੀਤਾ।
ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਮਾ. ਜਸਵੰਤ ਸਿੰਘ, ਮੁੱਖ ਪ੍ਰਬੰਧਕ ਮਾ. ਸੁਖਵਿੰਦਰ ਸਿੰਘ, ਭਾਈ ਹਰਚਰਨ ਸਿੰਘ ਆਦੋਵਾਲੀ, ਗੁਰਭੇਜ ਸਿੰਘ, ਗੁਰਸ਼ਰਨ ਸਿੰਘ, ਲਖਵਿੰਦਰ ਸਿੰਘ ਭੂਈ, ਜਸਵੰਤ ਸਿੰਘ ਬਿਜਲੀ ਬੋਰਡ, ਗੌਰਵ ਭੱਲਾ, ਕੁਲਦੀਪ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਰਿਆੜ, ਸੁੱਖ ਮਹਿਸਮਪੁਰ, ਡਾ:ਨੀਰਜ ਭਾਟੀਆ, ਅਜੈਬ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਰਵੇਲ ਸਿੰਘ, ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply